August 21, 2026
#ਪ੍ਰਮੁੱਖ ਖ਼ਬਰਾਂ #ਭਾਰਤ

ਬਿਹਾਰ ’ਚ 12 ਚੋਣ ਰੈਲੀਆਂ ਕਰਨਗੇ ਮੋਦੀ

ਬਿਹਾਰ ਵਿਧਾਨ ਸਭਾ ਚੋਣਾਂ ’ਚ ਐੱਨਡੀਏ ਦੇ ਪੱਖ ’ਚ ਚੋਣ ਪ੍ਰਚਾਰ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ 12 ਰੈਲੀਆਂ ਕਰਨਗੇ ਅਤੇ ਪਹਿਲੀ ਰੈਲੀ 23 ਅਕਤੂਬਰ ਨੂੰ ਕੀਤੀ ਜਾਵੇਗੀ। ਬਿਹਾਰ ’ਚ ਭਾਜਪਾ ਦੇ ਚੋਣ ਇੰਚਾਰਜ ਤੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਸਾਰੀਆਂ ਰੈਲੀਆਂ ਐੱਨਡੀਏ ਦੀਆਂ ਰੈਲੀਆਂ ਹੋਣਗੀਆਂ ਜਿਸ ’ਚ ਮੁੱਖ ਮੰਤਰੀ ਨਿਤੀਸ਼ ਕੁਮਾਰ ਤੇ ਐੱਨਡੀਏ ਦੀਆਂ ਹੋਰ ਭਾਈਵਾਲ ਪਾਰਟੀਆਂ ਦੇ ਆਗੂ ਹਾਜ਼ਰ ਰਹਿਣਗੇ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ 23 ਨੂੰ ਸਾਸਾਰਾਮ, ਗਯਾ ਤੇ ਭਾਗਲਪੁਰ ’ਚ ਰੈਲੀ ਕਰਨਗੇ। ਇਸ ਮਗਰੋਂ 28 ਨੂੰ ਪ੍ਰਧਾਨ ਮੰਤਰੀ ਦਰਭੰਗਾ, ਮੁਜ਼ੱਫਰਪੁਰ ਅਤੇ ਪਟਨਾ ’ਚ ਰੈਲੀਆਂ ਕਰਨਗੇ। 1 ਨਵੰਬਰ ਨੂੰ ਪ੍ਰਧਾਨ ਮੰਤਰੀ ਛਪਰਾ, ਪੂਰਬੀ ਚੰਪਾਰਨ ਤੇ ਸਮਸਤੀਪੁਰ ਅਤੇ 3 ਨਵੰਬਰ ਨੂੰ ਪੱਛਮੀ ਚੰਪਾਰਨ ਤੇ ਸਹਿਰਸਾ ’ਚ ਰੈਲੀਆਂ ਕਰਨਗੇ।