April 25, 2026
#ਖੇਡਾਂ

ਜਡੇਜਾ ਨੇ ਟੈਸਟ ਚ ਪੂਰੀਆਂ ਕੀਤੀ 200 ਵਿਕਟਾਂ

ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਵਿਸ਼ਾਖਾਪਟਨਮ ਦੇ ਰਾਜਾਸ਼ੇਖਰ ਰੈੱਡੀ ਸਟੇਡੀਅਮ ‘ਚ ਖੇਡੇ ਜਾ ਰਹੇ ਪਹਿਲੇ ਟੈਸਟ ਦੇ ਤੀਜੇ ਦਿਨ ਟੀਮ ਇੰਡੀਆ ਦੇ ਸਪਿਨ ਗੇਂਦਬਾਜ਼ ਰਵਿੰਦਰ ਜਡੇਜਾ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਇਕ ਹੋਰ ਰਿਕਾਰਡ ਆਪਣੇ ਨਾਂ ਕਰ ਲਿਆ। ਜਡੇਜਾ ਨੇ ਦੱਖਣੀ ਅਫਰੀਕਾ ਦੇ ਬੱਲੇਬਾਜ਼ ਡੀਨ ਐਲਗਰ ਨੂੰ ਆਊਟ ਕਰਕੇ ਆਪਣੇ ਟੈਸਟ ਕਰੀਅਰ ਦੀਆਂ 200 ਵਿਕਟਾਂ ਪੂਰੀਆਂ ਕਰ ਲਈਆਂ।ਉਸ ਨੇ ਦੱਖਣੀ ਅਫਰੀਕਾ ਖਿਲਾਫ ਪਹਿਲਾ ਟੈਸਟ ਮੈਚ ਦੀ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਦੇ ਨਾਂ ‘ਤੇ 198 ਵਿਕਟਾਂ ਦਰਜ ਸਨ। ਮੈਚ ਦੇ ਦੂਜੇ ਦਿਨ ਆਖਰੀ ਸੈਸ਼ਨ ‘ਚ ਜਡੇਜਾ ਨੇ ਦੱਖਣੀ ਅਫਰੀਕਾ ਦੇ ਬੱਲੇਬਾਜ਼ ਡੈਨ ਪੀਟ ਨੂੰ ਆਊਟ ਕਰਕੇ 199 ਵਿਕਟਾਂ ਦੇ ਅੰਕੜੇ ਤੱਕ ਪੁੱਜ ਗਏ ਸਨ। ਸ਼ੁੱਕਰਵਾਰ ਯਾਨੀ ਕਿ ਅੱਜ ਆਖਰੀ ਸੈਸ਼ਨ ‘ਚ, ਉਸ ਨੇ ਐਲਗਰ ਨੂੰ ਪੁਜਾਰਾ ਹੱਥੋਂ ਕੈਚ ਕਰਵਾ ਕੇ 200ਵੀਂ ਟੈਸਟ ਵਿਕਟ ਹਾਸਲ ਕੀਤੀ।
200 ਟੈਸਟ ਵਿਕਟਾਂ ਲੈਣ ਵਾਲੇ ਬਣੇ 10ਵੇਂ ਭਾਰਤੀ – ਗੇਂਦਬਾਜ਼ਟੈਸਟ ਕ੍ਰਿਕਟ ‘ਚ 200 ਵਿਕਟਾਂ ਲੈਣ ਵਾਲੇ ਜਡੇਜਾ 10ਵੇਂ ਭਾਰਤੀ ਗੇਂਦਬਾਜ਼ ਹਨ। ਰਵਿੰਦਰ ਜਡੇਜਾ ਨੇ ਆਪਣੇ 44ਵੇਂ ਟੈਸਟ ਮੈਚ ‘ਚ ਇਹ ਕਾਰਨਾਮਾ ਕੀਤਾ। ਟੈਸਟ ‘ਚ ਸਭ ਤੋਂ ਤੇਜ਼ 200 ਵਿਕਟਾਂ ਲੈਣ ਵਾਲੇ ਹਰਭਜਨ ਸਿੰਘ ਦਾ ਰਿਕਾਰਡ ਤੋੜਿਆ। ਭੱਜੀ ਨੇ ਟੈਸਟ ਕਰੀਅਰ ਦੇ 46ਵੇਂ ਮੈਚ ‘ਚ ਇਹ ਉਪਲੱਬਧੀ ਹਾਸਲ ਕੀਤੀ ਸੀ। ਭਾਰਤ ਵਲੋਂ ਟੈਸਟ ‘ਚ ਸਭ ਤੋਂ ਤੇਜ਼ 200 ਵਿਕਟਾਂ ਲੈਣ ਦਾ ਰਿਕਾਰਡ ਆਰ ਅਸ਼ਵਿਨ ਦੇ ਨਾਂ ਹੈ। ਅਸ਼ਵਿਨ ਨੇ 37ਵੇਂ ਟੈਸਟ ‘ਚ ਇਹ ਕਮਾਲ ਕੀਤਾ ਸੀ।