ਮੋਦੀ ਨੇ ਕਸ਼ਮੀਰ ’ਤੇ ਆਖਰੀ ਦਾਅ ਖੇਡਿਆ: ਇਮਰਾਨ
ਇਸਲਾਮਾਬਾਦ – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਜ ਕਿਹਾ ਕਿ ਉਨ੍ਹਾਂ ਦੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨੇ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖੋਹ ਕੇ ਆਪਣਾ ‘ਆਖਰੀ ਦਾਅ’ ਖੇਡ ਲਿਆ ਹੈ। ਉਨ੍ਹਾਂ ਨਾਲ ਹੀ ਕੌਮਾਂਤਰੀ ਮੀਡੀਆ ’ਤੇ ਇਸ ਮੁੱਦੇ ਨੂੰ ਅਣਗੌਲਿਆਂ ਕਰਨ ਦਾ ਦੋਸ਼ ਲਗਾਇਆ। ਕਸ਼ਮੀਰੀਆਂ ਦੀ ਹਮਾਇਤ ’ਚ ਇੱਥੇ ਬਣਾਈ ਗਈ ਮਨੁੱਖੀ ਲੜੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕੌਮਾਂਤਰੀ ਮੀਡੀਆ ਹਾਂਗਕਾਂਗ ਪ੍ਰਦਰਸ਼ਨਾਂ ਨੂੰ ਪੂਰੀ ਕਵਰੇਜ ਦੇ ਰਿਹਾ ਹੈ ਪਰ ਕਸ਼ਮੀਰ ਮਸਲੇ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰੀ ਲੋਕ ਭਾਰਤ ਦੇ ਫ਼ੈਸਲੇ ਨੂੰ ਕਦੀ ਸਵੀਕਾਰ ਨਹੀਂ ਕਰਨਗੇ ਤੇ ਪਾਬੰਦੀਆਂ ਹਟਦੇ ਹੀ ਮੁੜ ਉੱਠ ਖੜ੍ਹੇ ਹੋਣਗੇ।






