ਠਾਕਰੇ ਸਰਕਾਰ ਨੇ ਪਾਸ ਕੀਤਾ ਫਲੋਰ ਟੈਸਟ-169 ਵਿਧਾਇਕਾਂ ਨੇ ਦਿੱਤਾ ਸਮਰਥਨ
ਮੁੰਬਈ – ਮਹਾਰਾਸ਼ਟਰ ‘ਚ ਉਧਵ ਠਾਕਰੇ ਦੀ ਅਗਵਾਈ ਵਾਲੀ ਸਰਕਾਰ ਨੇ ਵਿਧਾਨ ਸਭਾ ‘ਚ ਬਹੁਮਤ ਸਾਬਤ ਕਰ ਦਿੱਤਾ ਹੈ। ਸਰਕਾਰ ਦੇ ਪੱਖ ਵਿੱਚ 169 ਵਿਧਾਇਕਾਂ ਨੇ ਆਪਣਾ ਵੋਟ ਦਿੱਤਾ ਹੈ। ਉੱਥੇ ਹੀ ਐਮ.ਐਨ.ਐਸ. ਦੇ ਵਿਧਾਇਕਾਂ ਨੇ ਵੋਟਿੰਗ ਨਹੀਂ ਕੀਤੀ। ਸਰਕਾਰ ਦੇ ਪੱਖ ‘ਚ ਇੱਕ ਵੀ ਵੋਟ ਨਹੀਂ ਦਿੱਤਾ। ਵੋਟਿੰਗ ਦੌਰਾਨ ਕੁੱਲ 4 ਵਿਧਾਇਕ ਨਿਊਟਰਲ ਰਹੇ। ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਹੰਗਾਮਾ ਹੋ ਗਿਆ। ਭਾਜਪਾ ਨੇਤਾ ਦਵਿੰਦਰ ਫੜਨਵੀਸ ਨੇ ਸੈਸ਼ਨ ‘ਚ ਨਿਯਮਾਂ ਦੀ ਉਲੰਘਣਾ ਦੇ ਦੋਸ਼ ਲਗਾਏ। ਦੱਸ ਦੇਈਏ ਫਲੋਰ ਟੈਸਟ ਪਾਸ ਕਰਨ ਤੋਂ ਬਾਅਦ ਮੁੱਖ ਮੰਤਰੀ ਉਧਵ ਠਾਕਰੇ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਹਾਂ ਮੈਂ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਨਾਂਅ ‘ਤੇ ਅਤੇ ਆਪਣੇ ਮਾਤਾ ਪਿਤਾ ਦੇ ਨਾਂਅ ‘ਤੇ ਵੀ ਸਹੁੰ ਚੁੱਕੀ। ਜੇ ਇਹ ਅਪਰਾਧ ਹੈ ਤਾਂ ਮੈਂ ਇਹ ਫਿਰ ਤੋਂ ਕਰਾਂਗਾ।