February 5, 2025
#ਮਨੋਰੰਜਨ

‘ਦਬੰਗ 3’ ਵਿਚ ਕੁਝ ਵੀ ਵਿਵਾਦਤ ਨਹੀਂ ਸਲਮਾਨ

ਅਦਾਕਾਰ ਸਲਮਾਨ ਖ਼ਾਨ ਦਾ ਕਹਿਣਾ ਹੈ ਕਿ ਇਹ ਇਕ ਤਰ੍ਹਾਂ ਰਿਵਾਜ ਜਿਹਾ ਹੀ ਬਣ ਗਿਆ ਹੈ ਕਿ ਜਦ ਵੀ ਕੋਈ ਵੱਡੀ ਫ਼ਿਲਮ ਰਿਲੀਜ਼ ਲਈ ਤਿਆਰ ਹੁੰਦੀ ਹੈ ਤਾਂ ਕਿਸੇ ਨਾ ਕਿਸੇ ਵਿਵਾਦ ਵਿਚ ਫ਼ਸ ਜਾਂਦੀ ਹੈ। 53 ਸਾਲਾ ਅਦਾਕਾਰ ਦੀ ਫ਼ਿਲਮ ‘ਦਬੰਗ 3’ ਵੀ ਹਾਲ ਹੀ ਵਿਚ ਵਿਵਾਦਾਂ ਵਿਚ ਘਿਰ ਗਈ ਸੀ। ਫ਼ਿਲਮ ਦੇ ਗੀਤ ‘ਹੁੜ ਹੁੜ ਦਬੰਗ’ ’ਤੇ ਇਕ ਹਿੰਦੂ ਸੰਗਠਨ ਨੇ ਇਤਰਾਜ਼ ਕੀਤਾ ਸੀ। ਗੀਤ ਦੇ ਇਕ ਸੀਨ ਵਿਚ ਹਿੰਦੂ ਸਾਧੂ ਗਿਟਾਰ ਨਾਲ ਨ੍ਰਿਤ ਕਰਦੇ ਹੋਏ ਨਜ਼ਰ ਆ ਰਹੇ ਹਨ। ਕੁਝ ਲੋਕਾਂ ਨੇ ਵੀ ਸੋਸ਼ਲ ਮੀਡੀਆ ’ਤੇ ਇਨ੍ਹਾਂ ਦ੍ਰਿਸ਼ਾਂ ਦਾ ਵਿਰੋਧ ਕੀਤਾ ਸੀ ਤੇ ਇਸ ਤੋਂ ਬਾਅਦ ਟਵਿੱਟਰ ’ਤੇ ਦਬੰਗ ਦੇ ਬਾਈਕਾਟ ਦੀ ਵੀ ਮੰਗ ਉੱਠੀ ਸੀ। ਸ਼ਨਿਚਰਵਾਰ ਨੂੰ ਸਲਮਾਨ ਨੇ ਗੀਤ ‘ਮੁੰਨਾ ਬਦਨਾਮ’ ਰਿਲੀਜ਼ ਕਰਨ ਮੌਕੇ ਇਸ ਵਿਵਾਦ ਬਾਰੇ ਮੀਡੀਆ ਨਾਲ ਗੱਲਬਾਤ ਕੀਤੀ। ਸਲਮਾਨ ਨੇ ਕਿਹਾ ਕਿ ਫ਼ਿਲਮ ‘ਲਵਯਾਤਰੀ’ ਬਾਰੇ ਵੀ ਇਸੇ ਤਰ੍ਹਾਂ ਦਾ ਵਿਵਾਦ ਉੱਠਿਆ ਸੀ। ਫ਼ਿਲਮ ਦੇ ਨਾਂ ਬਾਰੇ ਇਤਰਾਜ਼ ਜਤਾਇਆ ਗਿਆ ਤੇ ਇਸ ਨੂੰ ਬਦਲ ਦਿੱਤਾ ਗਿਆ। ਸਲਮਾਨ ਨੇ ਕਿਹਾ ਕਿ ‘ਦਬੰਗ 3’ ਵਿਚ ਅਜਿਹਾ ਕੁਝ ਨਹੀਂ ਹੈ