ਸਿਆਸੀ ਗਤੀਵਿਧੀਆਂ ਦੀ ਇਜਾਜ਼ਤ ਤੋਂ ਪਹਿਲਾਂ ਲਾਗੂ ਹੋਵੇਗਾ ਜ਼ਾਬਤਾ: ਇਮਰਾਨ
ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਸਰਕਾਰ ਯੂਨੀਵਰਸਿਟੀ-ਕਾਲਜ ਕੈਂਪਸ ਵਿਚ ਸਿਆਸੀ ਗਤੀਵਿਧੀਆਂ ਦੀ ਮਨਜ਼ੂਰੀ ਦੇਣ ਤੋਂ ਪਹਿਲਾਂ ਇਕ ਜ਼ਾਬਤਾ ਲਿਆਏਗੀ। ਉਨ੍ਹਾਂ ਕਿਹਾ ਕਿ ਦੁਨੀਆ ਦੀਆਂ ਬਿਹਤਰੀਨ ’ਵਰਸਿਟੀਆਂ ਦੀ ਤਰਜ਼ ’ਤੇ ਇਸ ਨੂੰ ਲਾਗੂ ਕੀਤਾ ਜਾਵੇਗਾ ਤਾਂ ਕਿ ਇਸ ਤਰ੍ਹਾਂ ਦੀਆਂ ਜਥੇਬੰਦੀਆਂ ਕਾਇਮ ਕੀਤੀ ਜਾ ਸਕਣ ਜੋ ਸਕਾਰਾਤਮਕ ਢੰਗ ਨਾਲ ਨੌਜਵਾਨਾਂ ਨੂੰ ਮੁਲਕ ਦੀ ਅਗਵਾਈ ਲਈ ਤਿਆਰ ਕਰਨ।