February 5, 2025
#ਭਾਰਤ

ਪੁਲਿਸ ਦੇ ਉੱਚ ਅਧਿਕਾਰੀ ਰੋਜਾਨਾ 11 ਤੋਂ 12 ਵਜੇ ਤਕ ਜਨਤਾ ਦਰਬਾਰ ਲਗਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ – ਗ੍ਰਹਿ ਮੰਤਰੀ

ਚੰਡੀਗੜ – ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਆਦੇਸ਼ ਜਾਰੀ ਕੀਤੇ ਹਨ ਕਿ ਸੂਬੇ ਵਿਚ ਕੰਮ ਕਰਦੇ ਪੁਲਿਸ ਸੁਪਰਡੈਂਟ ਤੇ ਪੁਲਿਸ ਦੇ ਉੱਚ ਅਧਿਕਾਰੀ ਆਪਣੇ ਖੇਤਰ ਵਿਚ ਰੋਜਾਨਾ 11 ਤੋਂ 12 ਵਜੇ ਦੇ ਵਿਚਕਾਰ ਜਨਤਾ ਦਰਬਾਰ ਲਗਾ ਕੇ ਲੋਕਾਂ ਦੀਆਂ ਸਮਸਿਆਵਾਂ ਸੁਣਨਗੇ ਅਤੇ ਉਨਾਂ ਦਾ ਨਿਪਟਾਰਾ ਯਕੀਨੀ ਕਰਨਗੇ| ਗ੍ਰਹਿ ਮੰਤਰੀ ਨੇ ਕਿਹਾ ਕਿ ਪੁਲਿਸ ਵਿਭਾਗ ਦੇ ਅਧਿਕਾਰੀ ਜਨਤਾ ਦਰਬਾਰ ਵਿਚ ਆਈ ਸ਼ਿਕਾਇਤਾਂ ਦਾ ਰਿਕਾਰਡ ਰੱਖਣਗੇ ਅਤੇ ਉਸ ਦੀ ਰਸੀਦ ਸ਼ਿਕਾਇਤਕਰਤਾਵਾਂ ਨੂੰ ਦੇਣਗੇ ਤਾਂ ਜੋ ਸ਼ਿਕਾਇਤਕਰਤਾ ਭਵਿੱਖ ਵਿਚ ਆਪਣੀ ਸ਼ਿਕਾਇਤ ‘ਤੇ ਕਾਰਵਾਈ ਬਾਰੇ ਜਾਣਕਾਰੀ ਲੈ ਸਕੇ| ਉਨਾਂ ਕਿਹਾ ਕਿ ਸਾਰੇ ਪੁਲਿਸ ਸੁਪਰਡੈਂਟ, ਡੀਸੀਪੀ ਤੇ ਸੀਪੀ ਦੋ ਦਿਨ ਵਿਚ ਇਕ ਵਾਰ ਸਬੰਧਤ ਖੇਤਰਾਂ ਵਿਚ ਸਥਿਤ ਘੱਟੋਂ ਘੱਟ ਇਕ ਪੁਲਿਸ ਥਾਣੇ ਦਾ ਜ਼ਰੂਰੀ ਨਿਰੀਖਣ ਕਰਨਗੇ ਅਤੇ ਉਸ ਦਾ ਰਿਕਾਰਡ ਦਰਜ ਕਰਨਗੇ| ਸ੍ਰੀ ਵਿਜ ਨੇ ਕਿਹਾ ਕਿ ਉਹ ਹਰਿਆਣਾ ਸਿਵਲ ਸਕੱਤਰੇ ਵਿਚ ਹਰੇਕ ਮੰਗਲਵਾਰ ਤੇ| ਬੁਧਵਾਰ ਨੂੰ 1:00 ਤੋਂ 3 ਵਜੇ ਤਕ ਲੋਕਾਂ ਨਾਲ ਮਿਲਣਗੇ ਅਤੇ ਉਨਾਂ ਦੀ ਸਮੱਸਿਆਵਾਂ ਦੀ ਸੁਣਵਾਈ ਕਰਕੇ ਹੱਲ ਯਕੀਨੀ ਕਰਨਗੇ| ਉਨਾਂ ਨੇ ਕਿਹਾ ਕਿ ਜੋ ਲੋਕ ਉਨਾਂ ਦੀ ਰਿਹਾਇਸ਼ ਅੰਬਾਲਾ ਛਾਉਣੀ ਵਿਚ ਮਿਲਣਾ ਚਾਹੁੰਣਗੇ ਤਾਂ ਹਰੇਕ ਸ਼ਨੀਵਾਰ ਤੇ ਐਤਵਾਰ ਨੂੰ ਸਵੇਰੇ 10:00 ਵਜੇ ਤੋਂ 12:00 ਵਜੇ ਤਕ ਮਿਲੇ ਸਕਣਗੇ| ਅੰਬਾਲਾ ਛਾਉਣੀ ਦੇ ਲੋਕ ਕਿਸੇ ਵੀ ਦਿਨ ਕਿਸੇ ਵੀ ਸਮੇਂ ਉਨਾਂ ਨੂੰ ਮਿਲ ਸਕਦੇ ਹਨ| ਅੰਬਾਲਾ ਛਾਉਣੀ ਦੇ ਲੋਕਾਂ ਲਈ ਉਨਾਂ ਦੇ ਦਰਵਾਜੇ ਹਮੇਸ਼ਾ ਖੁਲੇ ਰਹਿਣਗੇ| ਗ੍ਰਹਿ ਮੰਤਰੀ ਨੇ ਕਿਹਾ ਕਿ ਜੋ ਵਿਅਕਤੀ ਈ ਮੇਲ ਰਾਹੀਂ ਸ਼ਿਕਾਇਤਾਂ ਭੇਜ ਰਹੇ ਹਨ ਉਹ ਸਿਫਰ anilvijcomplaints@gmail.com ‘ਤੇ ਹੀ ਭੇਜਣ| ਹੋਰ ਕਿਸੇ ਵੀ ਮੇਲ ‘ਤੇ ਭੇਜੀ ਗਈ ਸ਼ਿਕਾਇਤ ‘ਤੇ ਧਿਆਨ ਨਹੀਂ ਦਿੱਤਾ ਜਾਵੇਗਾ| ਇਸ ਤੋਂ ਇਲਾਵਾ ਪੁਲਿਸ ਵਿਭਾਗ ਨਾਲ ਸਬੰਧਤ ਸ਼ਿਕਾਇਤਾਂ ਪੁਲਿਸ ਵਿਭਾਗ ਦੇ ਪੋਟਰਲ ਹਰ ਸਮੇਂ ‘ਤੇ ਹੀ ਭੇਜਣ|