ਡੀ.ਏ.ਵੀ. ਪਬਲਿਕ ਸਕੂਲ਼ ਕਕਰਾਲਾ ਦੀ ਵਿਦਿਆਰਥਣ ਨੇ ਕੌਮੀ ਖੇਡ ਮੁਕਾਬਲਿਆਂ ‘ਚ ਕਾਂਸੀ ਦਾ ਤਗਮਾ ਜਿੱਤਿਆ
ਸਮਾਣਾ – ਡੀ. ਏ. ਵੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ਼ ਕਕਰਾਲਾ ਦੀ ਦਸਵੀ ਦੀ ਵਿਦਿਆਰਥਣ ਹਰਪ੍ਰੀਤ ਕੌਰ ਨੇ ਡੀਏਵੀ ਕੌਮੀ ਖੇਡ ਮੁਕਾਬਲੇ ਵਿੱਚ ਕੁਸ਼ਤੀ ਵਿਚ ਕਾਂਸੀ ਦਾ ਤਗਮਾ ਜਿੱਤਿਆ ਡੀਏਵੀ ਵੱਲੋਂ 26 ਨਵੰਬਰ ਤੋਂ 29 ਨਵੰਬਰ ਤੱਕ ਪਾਣੀਪਤ ਵਿਚ ਖੇਡਾਂ ਰਾਸ਼ਟਰੀ ਪੱਧਰ ਤੇ ਆਯੋਜਿਤ ਕੀਤੀਆਂ ਗਈਆ ਸਨ ਡੀਏਵੀ ਕਕਰਾਲਾ ਦੇ ਵਿਦਿਆਰਥੀਆਂ ਨੇ ਇਨਹਾਂ ਖੇਡ ਮੁਕਾਬਲਿਆਂ ਵਿਚ ਵਧੀਆਂ ਪ੍ਰਦਰਸ਼ਨ ਕੀਤਾ ਵਿਦਿਆਰਥੀਆਂ ਨੇ ਆਪਣੀ ਕਾਰਜਗੁਜ਼ਾਰੀ ਨਾਲ ਸਕੂਲ ਦਾ ਨਾਮ ਰੌਸ਼ਨ ਕੀਤਾ, ਅਤੇ ਖੇਡਾਂ ਦੇ ਮਹੱਤਤਾ ਬਾਰੇ ਵੀ ਚਾਨਣ ਪਾਇਆ ਪ੍ਰਿਸੀਪਲ ਸ਼੍ਰੀ ਮਨੋਜ ਕੁਮਾਰ ਸ਼ਰਮਾ ਨੇ ਹਰਪ੍ਰੀਤ ਕੌਰ ਨੂੰ ਵਧਾਈ ਦਿੱਤੀ ਅਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਪ੍ਰਿਸੀਪਲ ਨੇ ਸਾਰੇ ਪ੍ਰਤੀਯੋਗੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿਚ ਸਖਤ ਮਿਹਨਤ ਕਰਨ ਦਾ ਸੁਝਾਅ ਦਿੱਤਾ ਪ੍ਰਿਸੀਪਲ ਸ਼੍ਰੀ ਮਨੋਜ ਕੁਮਾਰ ਸ਼ਰਮਾ ਜੀ ਸਾਰੇ ਸਰੀਰਕ ਅਧਿਆਪਕ ਸ਼੍ਰੀ ਹਰਮੀਤ ਸਿੰਘ, ਸ਼੍ਰੀਮਤੀ ਸੀਮਾ ਹਾਂਡਾ, ਸ਼੍ਰੀਮਤੀ ਮੋਨਿਕਾ ਸ਼ਰਮਾ ਅਤੇ ਸ਼੍ਰੀ ਅਨਿਲ ਕੁਮਾਰ ਜੀ ਨੂੰ ਵੀ ਵਧਾਈ ਦਿੱਤੀ ਅਤੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਲਈ ਧੰਨਵਾਦ ਕੀਤਾ