ਰੇਲਵੇ ਦੇ ਨਿੱਜੀਕਰਨ ਦੀ ਤਿਆਰੀ ਵਿੱਚ ਹੈ ਸਰਕਾਰ : ਪ੍ਰਿਯੰਕਾ ਗਾਂਧੀ
![](https://blastingskyhawk.com/wp-content/uploads/2019/12/12-2.jpg)
ਨਵੀਂ ਦਿੱਲੀ – ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਦੋਸ਼ ਲਗਾਇਆ ਹੈ ਕਿ ਮੋਦੀ ਸਰਕਾਰ ਨੇ ਰੇ.ਲਵੇ ਨੂੰ ਬਹੁਤ ਖਰਾਬ ਸਥਿਤੀ ਵਿੱਚ ਪਹੁੰਚਾ ਦਿੱਤਾ ਹੈ ਅਤੇ ਹੁਣ ਉਹ ਦੇਸ਼ ਦੀ ਉਸ ‘ਜੀਵਨ ਰੇਖਾ’ ਨੂੰ ਵੀ ਵੇਚਣ ਦੀ ਤਿਆਰੀ ਵਿੱਚ ਹੈ| ਪ੍ਰਿੰਯਕਾ ਨੇ ਟਵੀਟ ਕੀਤਾ,”ਭਾਰਤੀ ਰੇਲ ਦੇਸ਼ ਦੀ ਲਾਈਫਲਾਈਨ ਹੈ| ਹੁਣ ਭਾਜਪਾ ਸਰਕਾਰ ਨੇ ਭਾਰਤੀ ਰੇਲ ਨੂੰ ਵੀ ਸਭ ਤੋਂ ਬੁਰੀ ਹਾਲਤ ਵਿੱਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ|” ਉਨ੍ਹਾਂ ਦੋਸ਼ ਲਗਾਇਆ ਕਿ ਇਸ ਸਰਕਾਰ ਵਿੱਚ ਜਨਤਕ ਕਾਰਜਾਂ ਦੇ ਨਿੱਜੀਕਰਨ ਦਾ ਹੁਨਰ ਹੈ ਅਤੇ ਇਸ ਕੁਸ਼ਲਤਾ ਦੇ ਅਧੀਨ ਹੁਣ ਉਸ ਦੀ ਰੇਲਵੇ ਨੂੰ ਵੀ ਵੇਚਣ ਦੀ ਯੋਜਨਾ ਹੈ| ਉਨ੍ਹਾਂ ਨੇ ਕਿਹਾ,”ਭਾਜਪਾ ਸਰਕਾਰ ਦਾ ਸਕਿਲ ਬਣਾਉਣਾ ਨਹੀਂ ਵੇਚਣਾ ਹੈ| ਹੁਣ ਕੁਝ ਦਿਨਾਂ ਬਾਅਦ ਬਾਕੀ ਸਰਕਾਰੀ ਕਾਰਜਾਂ ਦੀ ਤਰ੍ਹਾਂ ਭਾਜਪਾ ਸਰਕਾਰ ਰੇਲਵੇ ਨੂੰ ਵੀ ਵੇਚਣਾ ਸ਼ੁਰੂ ਕਰ ਦੇਵੇਗੀ|” ਇਸ ਦੇ ਨਾਲ ਹੀ ਉਨ੍ਹਾਂ ਨੇ ਕੰਟਰੋਲਰ ਅਤੇ ਆਡੀਟਰ ਜਨਰਲ ਦੀ ਸੰਸਦ ਦੇ ਮੇਜ਼ ਤੇ ਪੇਸ਼ ਉਸ ਰਿਪੋਰਟ ਨਾਲ ਸੰਬੰਧੀ ਖਬਰ ਵੀ ਪੋਸਟ ਕੀਤੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਇਕ ਦਹਾਕੇ ਵਿੱਚ ਰੇਲਵੇ ਦਾ ਸੰਚਾਲਨ ਸਭ ਤੋਂ ਖਰਾਬ ਹਾਲਤ ਵਿੱਚ ਪਹੁੰਚ ਗਿਆ ਹੈ|