ਹਰਿਆਣਾ ਦੇ ਮੁੱਖ ਮੰਤਰੀ ਨੇ ਕੁਰੂਕਸ਼ੇਤਰ ਵਿਚ ਕੌਮਾਂਤਰੀ ਗੀਤਾ ਜੈਯੰਤੀ ਦਾ ਉਦਘਾਟਨ ਕੀਤਾ
ਚੰਡੀਗੜ – ਮਹਾਭਾਰਤ ਵਿਚ ਭਗਵਾਨ ਸ੍ਰੀ ਕ੍ਰਿਸ਼ਣ ਵੱਲੋਂ ਅਰਜੁਨ ਨੂੰ ਦਿੱਤੇ ਗਏ ਕਰਮ ਦੇ ਸਿਧਾਂਤ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਨਾ ਸਿਰਫ ਦੇਸ਼ ਵਿਚ ਸਗੋਂ ਪਿਛਲੇ 4 ਸਾਲਾਂ ਤੋਂ ਵਿਸ਼ਵ ਦੇ ਕੋਣੇ-ਕੋਣੇ ਵਿਚ ਪਹੁੰਚਾਉਣ ਦੀ ਪਹਿਲ ਕਰਨ ਤੋਂ ਬਾਅਦ ਉਨਾਂ ਨੇ ਕੁਰੂਕਸ਼ੇਤਰ ਨੂੰ ਦਿਵਯ ਕੁਰੂਕਸ਼ੇਤਰ ਨੂੰ ਭਵਯ ਕੁਰੂਕਸ਼ੇਤਰ ਬਣਾਉਣ ਦਾ ਐਲਾਨ ਕੀਤਾ ਹੈ ਇਸ ਲਈ ਕੁਰੂਕਸ਼ੇਤਰ ਵਿਚ 5 ਏਕੜ ਜਮੀਨ ‘ਤੇ ਭਾਰਤ ਮਾਤਾ ਦਾ ਮੰਦਿਰ ਬਣਾਇਆ ਜਾਵੇਗਾ| ਇਸ ਨਾਲ ਕੁਰੂਕਸ਼ੇਤਰ ਨੂੰ ਸਭਿਆਚਾਰਕ ਰਾਜਧਾਨੀ ਵੱਜੋਂ ਪਛਾਣ ਮਿਲੇਗੀ|ਮੁੱਖ ਮੰਤਰੀ ਅੱਜ ਕੌਮਾਂਤਰੀ ਗੀਤਾ ਜੈਯੰਤੀ ਦੇ ਉਦਘਾਟਨ ਮੌਕੇ ‘ਤੇ ਕੁਰੂਕਸ਼ੇਤਰ ਯੂਨੀਵਰਸਿਟੀ ਕੁਰੂਕਸ਼ੇਤਰ ਦੇ ਸ੍ਰੀਮਦਭਗਵਤ ਹਾਲ ਵਿਚ ਆਯੋਜਿਤ ਤਿੰਨ ਦਿਨਾਂ ਸ੍ਰੀਮਦਭਗਵਤ ਗੀਤਾ ਦਾ ਸ਼ਾਸ਼ਤ ਦਰਸ਼ਨ ਤੇ ਸਰਵਭੌਮਿਕ ਭਲਾਈ ਵਿਸ਼ਾ ‘ਤੇ ਕੌਮਾਂਤਰੀ ਵਿਚਾਰ ਗੋਸ਼ਠੀ ਪ੍ਰੋਗ੍ਰਾਮ ਦੀ ਪ੍ਰਧਾਨਗੀ ਕਰ ਰਹੇ ਸਨ|ਮੁੱਖ ਮੰਤਰੀ ਨੇ ਕਿਹਾ ਕਿ 2013 ਤਕ ਗੀਤਾ ਜੈਯੰਤੀ ਸਿਰਫ ਕੁਰੂਕਸ਼ੇਤਰ ਮੇਲੇ ਵੱਜੋਂ ਮਨਾਇਆ ਜਾਂਦਾ ਸੀ, ਉਸ ਤੋਂ ਬਾਅਦ 2014 ਤੋਂ ਗੀਤਾ ਜੈਯੰਤੀ ਸਾਰੇ ਜਿਲਾ ਪੱਧਰ, ਬਲਾਕ ਪੱਧਰ ‘ਤੇ ਮਨਾਉਣ ਦੀ ਪਹਿਲ ਕਰਨ ਤੋਂ ਬਾਅਦ ਹੁਣ 2016 ਲਗਾਤਾਰ ਕੌਮਾਂਤਰੀ ਪੱਧਰ ‘ਤੇ ਗੀਤਾ ਜੈਯੰਤੀ ਮਨਾਈ ਜਾ ਰਹੀ ਹੈ| ਇਸ ਸਾਲ ਫਰਵਰੀ ਵਿਚ ਮੋਰਿਸ਼ਿਅਸ ਵਿਚ ਪਹਿਲੀ ਵਾਰ ਭਾਰਤ ਤੋਂ ਬਾਹਰ ਗੀਤਾ ਜੈਯੰਤੀ ਦਾ ਆਯੋਜਨ ਕਰਵਾਇਆ ਗਿਆ| ਉਸ ਤੋਂ ਬਾਅਦ ਅਗਸਤ, 2019 ਵਿਚ ਇੰਗਲੈਂਡ ਨੇ ਕੌਮਾਂਤਰੀ ਗੀਤਾ ਜੈਯੰਤੀ ਦਾ ਆਯੋਜਨ ਕਰਵਾਇਆ ਗਿਆ| ਉਨਾਂ ਕਿਹਾ ਕਿ ਉਨਾਂ ਨੂੰ ਖੁਸ਼ੀ ਹੈ ਕਿ ਅੱਜ ਦੀ ਇਸ ਕੌਮਾਂਤਰੀ ਗੋਸ਼ਠੀ ਵਿਚ ਆਸਟੇਲਿਆ ਦੇ ਨੁਮਾਇੰਦੇ ਨੇ 20 ਤੋਂ 23 ਮਾਰਚ, 2020 ਤਕ ਆਪਣੇ ਦੇਸ਼ ਵਿਚ ਗੀਤਾ ਜੈਯੰਤੀ ਦਾ ਆਯੋਜਨ ਕਰਵਾਉਣ ਦੀ ਸਹਿਮਤੀ ਦਿੱਤੀ ਹੈ| ਮੁੱਖ ਮੰਤਰੀ ਨੇ ਕਿਹਾ ਕਿ ਹਰ ਸਾਲ ਗੀਤਾ ਜੈਯੰਤੀ ਵਿਚ ਕਿਸੇ ਨਾ ਕਿਸੇ ਸੂਬੇ ਨੂੰ ਹਿੱਸੇਦਾਰ ਸੂਬੇ ਅਤੇ ਕਿਸੇ ਨਾ ਕਿਸੇ ਦੇਸ਼ ਨੂੰ ਹਿੱਸੇਦਾਰ ਦੇਸ਼ ਬਣਾਇਆ ਜਾਂਦਾ ਹੈ| ਇਸ ਸਾਲ ਉੱਤਰਾਖੰਡ ਹਿੱਸੇਦਾਰ ਸੂਬਾ ਹੈ ਤਾਂ ਨੇਪਾਲ ਹਿੱਸੇਦਾਰ ਦੇਸ਼ ਹੈ| ਨੇਪਾਲ ਦੇ ਨਵੀਂ ਦਿੱਲੀ ਵਿਚ ਡਿਪਟੀ ਐਂਬਸਡਰ ਭਰਤ ਕੁਮਾਰ ਰੇਕਵੀ ਨੇ ਵੀ ਨੇਪਾਲ ਵਿਚ ਕੌਮਾਂਤਰੀ ਗੀਤਾ ਜੈਯੰਤੀ ਦਾ ਆਯੋਜਨ ਕਰਨ ਦੀ ਸਹਿਮਤੀ ਪ੍ਰਗਟਾਈ ਹੈ|ਮੁੱਖ ਮੰਤਰੀ ਨੇ ਕਿਹਾ ਿਕ ਅੱਜ ਦਾ ਦਿਨ ਮਹੱਤਵਪੂਰਨ ਦਿਨ ਹੈ ਸੰਯੋਗ ਨਾਲ ਅੱਜ ਭਾਰਤ ਰਤਨ ਤੇ ਦੇਸ਼ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜੇਂਦਰ ਪ੍ਰਸਦਾ ਤੇ ਆਜਾਦੀ ਸੰਗ੍ਰਾਮ ਵਿਚ ਸੱਭ ਤੋਂ ਯੁਵਾ ਸ਼ਹੀਦ ਖੁਦੀਰਾਮ ਬੋਸ ਦਾ ਜਨਮ ਦਿਨ ਵੀ ਹੈ| ਉਨਾਂ ਕਿਹਾ ਕਿ 600 ਕਰੋੜ ਦੀ ਵਿਸ਼ਵ ਦੀ ਆਬਾਦੀ ਗੀਤਾ ਦੇ ਸੰਦੇਸ਼ ਦੇ ਉੱਤਪਤੀ ਥਾਂ ਬਾਰੇ ਵੱਧ ਤੋਂ ਵੱਧ ਜਾਣਕਾਰੀ ਪ੍ਰਾਪਤ ਕਰੋ ਇਸ ਲਈ ਵੀ ਯਤਨਸ਼ੀਲ ਹੈ| ਉਨਾਂ ਕਿਹਾ ਕਿ ਕੁਰੂਕਸ਼ੇਤਰ ਦੀ ਪਵਿੱਤਰ ਧਰਮੀ ਦੀ 48 ਕੋਸ ਦੇ ਘੇਰੇ ਵਿਚ ਮਹਾਭਾਰਤ ਸਮੇਂ ਨਾਲ ਜੁੜੇ ਕੌਰਵਾਂ ਅਤੇ ਪਾਂਡਵਾਂ ਦੇ ਮੰਦਿਰ ਤੇ ਸਰੋਵ ਹਨ, ਇਸ ਲਈ ਕੁਰੂਕਸ਼ੇਤਰ ਵਿਕਾਸ ਬੋਰਡ ਰਾਹੀਂ ਉਨਾਂ ਦੀ ਮੁਰੰਮਤ ਕਰਨ ਦੀ ਯੋਜਨਾ ਪਹਿਲਾਂ ਹੀ ਬਣਾਈ ਜਾ ਚੁੱਕੀ ਹੈ ਅਤੇ ਉਹ ਖੁਦ ਇੰਨਾਂ ਥਾਂਵਾਂ ਦਾ ਦੌਰਾ ਕਰ ਚੁੱਕੇ ਹਨ|ਕੇਂਦਰੀ ਸੈਰ-ਸਪਾਟਾ ਮੰਤਰਾਲੇ ਨੇ ਕ੍ਰਿਸ਼ਣਾ ਸਰਕਿਟ ਫੇਜ-ਵਨ ਦੇ ਤਹਿਤ 90 ਕਰੋੜ ਰੁਪਏ ਤੋਂ ਵੱਧ ਦੀ ਰਕਮ ਮਹੁੱਇਆ ਕਰਵਾਈ, ਜਿਸ ਦੇ ਤਹਿਤ ਜੋਤੀਸਰ ਤੇ ਬ੍ਰਹਮਸਰੋਵਰ ਨੂੰ ਨਵਾਂ ਰੂਪ ਦਿੱਤਾ ਗਿਆ ਹੈ| ਇਸ ਤੋਂ ਇਲਾਵਾ ਬ੍ਰਹਮਸਰੋਵਰ ‘ਤੇ ਹੋਰ ਤਰਾਂ ਦੇ ਬੁਨਿਆਦੀ ਢਾਂਚੇ ਵਿਕਸਿਤ ਕੀਤੇ ਗਏ ਹਨ| ਉਨਾਂ ਕਿਹਾ ਕਿ ਉਦਯੋਗ ਸਮਾਜਿਕ ਜਿੰਮੇਵਾਰੀ ਦੇ ਤਹਿਤ ਭਾਰਤੀ ਤੇਲ ਨਿਗਮ ਨੇ 8 ਤੋਂ 10 ਕਰੋੜ ਰੁਪਏ ਦੀ ਰਕਮ ਕੁਰੂਕਸ਼ੇਤਰ ਦੇ ਵਿਕਾਸ ਵੱਜੋਂ ਖਰਚ ਕਰਨ ਨੂੰ ਪ੍ਰਵਾਨਗੀ ਦਿੱਤੀ ਹੈ|ਮੁੱਖ ਮੰਤਰੀ ਨੇ ਕਿਹਾ ਕਿ ਜਿਓ ਗੀਤਾ ਵਰਗੇ ਸੰਸਥਾਨ ਵੀ ਗੀਤਾ ‘ਤੇ ਸੋਧ ਕਰਨ ਲਈ ਵੀ ਦੇਸ਼-ਵਿਦੇਸ਼ ਦੇ ਗੀਤਾ ਰਿਸ਼ੀਆਂ ਨੂੰ ਸਹੂਲਤ ਮਹੁੱਇਆ ਕਰਵਾ ਰਹੀ ਹੈ| ਉਨਾਂ ਕਿਹਾ ਕਿ ਕੁਰੂਕਸ਼ੇਤਰ ਦੀ ਧਰਤੀ ਸਿੱਖੀ ਗੁਰੂਆਂ ਤੋਂ ਵੀ ਜੁੜੀ ਹੋਈ ਹੈ| ਸਿੱਖਾਂ ਦੇ 10 ਗੁਰੂਆਂ ਵਿਚੋਂ 8 ਗੁਰੂ ਕਿਸੇ ਨਾ ਕਿਸੇ ਰੂਪ ਵਿਚ ਕੁਰੂਕਸ਼ੇਤਰ ਦੀ ਧਰਤੀ ‘ਤੇ ਆਏ ਹਨ| ਮੁੱਖ ਮੰਤਰੀ ਨੇ ਕਿਹਾ ਕਿ ਗੀਤਾ ਸਾਨੂੰ ਕਰਮ ਕਰਨ ਦਾ ਸੰਦੇਸ਼ ਦਿੰਦੀ ਹੈ ਤਾਂ ਉੱਥੇ ਜੀਵਨ ਵਿਚ ਲਾਲਸਾ ਛੱਡਣ ਦੀ ਵੀ ਸਿਖ ਦਿੰਦੀ ਹੈ| ਇਸ ਸੰਦੇਸ਼ ਨੂੰ ਅਸੀਂ ਵਿਸ਼ਵ ਵਿਚ ਪਹੁੰਚਾਉਣ ਦੀ ਪਹਿਲ ਕੀਤੀ ਹੈ|ਇਸ ਮੌਕੇ ‘ਤੇ ਉੱਤਰਾਖੰਡ ਦੇ ਮੁੱਖ ਮੰਤਰੀ ਤਿਵੇਦ ਸਿੰਘ ਰਾਵਤ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਉੱਤਰਾਖੰਡ ਅਜਿਹਾ ਸੂਬਾ ਹੈ, ਜਿੱਥੇ ਪਾਂਡਵਾਂ ਨਾਲ ਜੁੜੀ ਕਥਾਵਾਂ ਘਰ-ਘਰ ਨਾਲ ਜੁੜੀ ਹੈ| ਵਿਆਹ ਦੇ ਮੌਕੇ ‘ਤੇ ਪਾਂਡਵ ਨਾਂਚ ਕੀਤਾ ਜਾਂਦਾ ਹੈ| ਚਤੂਰ, ਬਿਹੂ, ਕਾਮਧੂਨ ਬਿਹੂ ਅਤੇ ਤ੍ਰਿਸ਼ੂਲ ਬਿਹੂ ਇੱਥੇ ਦੇ ਵਿਸ਼ੇਸ਼ ਮੇਲੇ ਹਨ| ਉਨਾਂ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਇੱਛਾ ਸ਼ਕਤੀ ਦੇ ਨਤੀਜੇ ਵੱਜੋਂ ਹੀ ਗੀਤਾ ਦਾ ਸੰਦੇਸ਼ ਵਿਸ਼ਵ ਵਿਚ ਗਿਆ ਹੈ|ਸਿਖਿਆ ਮੰਤਰੀ ਕੰਵਰ ਪਾਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਗੀਤਾ ਇਕ ਅਦਭੂਤ ਗ੍ਰੰਥ ਹੈ| ਭਗਵਾਨ ਸ੍ਰੀ ਕ੍ਰਿਸ਼ਨ ਨੇ ਅਰਜੁਨ ਵੱਲੋਂ ਪੁੱਛੇ ਗਹੇ ਲਗਭਗ 700 ਸੁਆਵਾਂ ਦਾ ਜਵਾਬ ਦੇ ਕੇ ਉਨਾਂ ਦੀ ਜਿਗਿਆਸਾ ਨੂੰ ਪੂਰਾ ਕੀਤਾ, ਪਰ ਅੰਤਰ ਵਿਚ ਉਹ ਕਰਮ ਦੇ ਸਿਧਾਂਤ ਦਾ ਸੰਦੇਸ਼ ਦੇਣ ਵਿਚ ਸਫਲ ਹੋਏ| ਉਨਾਂ ਕਿਹਾ ਕਿ ਗੀਤਾ ਵਿਚ ਆਤਮਾ ਅਮਰ ਹੈ ਅਤੇ ਸਰੀਰ ਨਸਵਰ ਹੈ|ਇਸ ਮੌਕੇ ‘ਤੇ ਗੀਤਾ ਰਿਸ਼ੀ ਗਿਆਨਾਨੰਦ ਜੀ ਮਹਾਰਾਜ, ਹਿਮਾਚਲ ਪ੍ਰਦੇਸ਼ ਦੇ ਕੇਂਦਰੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਐਚ.ਐਸ.ਬੇਦੀ, ਇੰਗਲੈਂਡ ਤੋਂ ਆਏ ਉਮੇਸ਼ ਸ਼ਰਮਾ, ਆਸਟੇਲਿਆ ਤੋਂ ਆਏ ਸੇਵਾ ਸਿੰਘ, ਨੇਪਾਲ ਦੇ ਡਿਪਟੀ ਐਂਬਸਡਰ ਭਰਤ ਕੁਮਾਰ ਰੇਕਵੀ ਤੋਂ ਇਲਾਵਾ ਕਈ ਲੋਕਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ|