Skip to content

ਸੂਬੇ ਦੇ ਨੌਜੁਆਨਾਂ ਨੂੰ ਆਤਮਨਿਰਭਰ ਬਣਾਉਣ ਲਈ ਜਰਮਨ ਭਾਸ਼ਾ ਸਿੱਖਾਉਣ ਲਈ ਕੋਰਸ ਸ਼ੁਰੂ ਕੀਤਾ ਜਾਵੇਗਾ – ਸਿੱਖਿਆ ਮੰਤਰੀ

Share this story

ਚੰਡੀਗੜ – ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰ ਪਾਲ ਨੇ ਕਿਹਾ ਕਿ ਸੂਬਾ ਸਰਕਾਰ ਨੌਜੁਆਨਾਂ ਨੂੰ ਆਤਮਨਿਰਭਰ ਬਣਾਉਣ ਲਈ ਉਨਾਂ ਦੇ ਕੌਸ਼ਲ ਵਿਕਾਸ ਦੀ ਦਿਸ਼ਾ ਵਿਚ ਸਖ਼ਤ ਕਦਮ ਚੁੱਕ ਰਹੀ ਹੈ| ਇਸ ਕੜੀ ਵਿਚ ਸੂਬਾ ਸਰਕਾਰ ਵੱਲੋਂ ਜਿਲਾ ਪਲਵਲ ਦੇ ਪਿੰਡ ਦੁਧੋਲਾ ਵਿਚ ਸਥਾਪਿਤ ਸ੍ਰੀ ਵਿਸ਼ਵਕਰਮਾ ਸਕਿਲ ਯੂਨੀਵਰਸਿਟੀ ਵਿਚ ਜਰਮਨ ਭਾਸ਼ਾ ਸਿੱਖਾਉਣ ਲਈ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਨੂੰ ਸਿੱਖ ਕੇ ਨੌਜੁਆਨ ਰੁਜ਼ਗਾਰਮੁੱਖੀ ਹੋ ਸਕਣ| ਜਰਮਨ ਭਾਸ਼ਾ ਵਿਸ਼ਵ ਦੀ ਸੱਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾਵਾਂ ਵਿਚੋਂ ਇਕ ਹੈ|ਸ੍ਰੀ ਕੰਵਰ ਪਾਲ ਨੇ ਅੱਜ ਇੱਥੇ ਦਸਿਆ ਕਿ ਹਰਿਆਣਾ ਸਰਕਾਰ ਨੇ ਵਿਸ਼ਵ ਵਿਚ ਜਰਮਨ ਭਾਸ਼ਾ ਦੇ ਵੱਧਦੇ ਮਹੱਤਵ ਨੂੰ ਵੇਖਦੇ ਹੋਏ ਸ੍ਰੀ ਵਿਸ਼ਵਕਰਮ ਸਕਿਲ ਪੱਧਰ ਦੀ ਟ੍ਰੇਨਿੰਗ ਦਿੱਤੀ ਜਾਵੇਗੀ ਅਤੇ ਇੱਥੇ ਜਰਮਨ ਭਾਸ਼ਾ ਸਿੱਖਣ ਤੋਂ ਬਾਅਦ ਪਾਸ ਆਊਟ ਨੌਜੁਆਨਾਂ ਨੂੰ ਪਲੇਸਮੈਂਟ ਵੀ ਕਰਵਾਇਆ ਜਾਵੇਗਾ ਤਾਂ ਜੋ ਉਹ ਚੰਗੀ ਨੌਕਰੀ ਪਾ ਸਕੇ|ਉਨਾਂ ਕਿਹਾ ਕਿ ਵਿਸ਼ਵਕਰਣ ਨਾਲ ਦੁਨਿਆ ਸਿਮਟ ਕਰਕੇ ਬਹੁਤ ਛੋਟੀ ਹੋ ਗਈ ਹੈ| ਅੱਜ ਗਿਆਨ ਦਾ ਸਮਾਂ ਹੈ ਅਤੇ ਇਸ ਗਿਆਨ ਦੇ ਸਮੇਂ ਵਿਚ ਉਹੀ ਦੇਸ਼ ਅਤੇ ਸੂਬੇ ਅੱਗੇ ਵੱਧੇਗਾ ਜੋ ਆਪਣੇ ਨੌਜੁਆਨਾਂ ਨੂੰ ਗੁਣਾਤਮਕ ਸਿੱਖਿਆ ਤੇ ਕੌਸ਼ਲ ਪ੍ਰਦਾਨ ਕਰੇਗਾ| ਕੌਸ਼ਲ ਰਾਹੀਂ ਨਾ ਸਿਰਫ ਜੀਵਨ ਵਿਚ ਆਉਣ ਵਾਲੀ ਚੁਣੌਤੀਆਂ ਦਾ ਸਾਹਮਣਾ ਕੀਤਾ ਜਾ ਸਕਦਾ ਹੈ, ਸਗੋਂ ਜੀਵਨ ਵਿਚ ਨਿਰਾਸ਼ਾ ਸਫਲਤਾ ਹਾਸਲ ਕਰਨ ਦਾ ਸੁਨਹਰੀ ਮੌਕੇ ਵੀ ਉਪਲੱਬਧ ਹੁੰਦਾ ਹੈ|ਸਾਡੀ ਸਰਕਾਰ ਦਾ ਪੂਰਾ ਧਿਆਨ ਇਸ ਗੱਲ ‘ਤੇ ਹਨ ਕਿ ਨੌਜੁਆਨ ਸੂਬੇ ਦੇ ਵਿਕਾਸ ਵਿਚ ਆਪਣਾ ਸਰਗਰਮ ਯੋਗਦਾਨ ਕਰਨ ਅਤੇ ਉਨਾਂ ਰਾਹੀਂ ਹਰੇਕ ਖੇਤਰ ਵਿਚ ਵਿਕਾਸ ਹੋਵੇ| ਅੱਜ ਤਕਨਾਲੋਜੀ ਨੇ ਵਿਵਸਥਾ ਅਤੇ ਵਿਕਾਸ ਦੇ ਨਤੀਜੇ ਬਦਲ ਦਿੱਤੇ ਹਨ| ਸਾਨੂੰ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਸਕਿਲ ਇੰਡਿਆ ਯੋਜਨਾ ਦੇ ਮੰਤਵ ਅਤੇ ਟੀਚੇ ਨੂੰ ਸਮਝਦੇ ਹੋਏ ਨਾ ਸਿਰਫ ਨੌਜੁਆਨਾਂ ਦੇ ਕੌਸ਼ਲ ਵਿਕਾਸ ਦੀ ਦਿਸ਼ਾ ਵਿਚ ਸਖ਼ਤ ਕਦਮ ਚੁੱਕੇ ਹਨ, ਸਗੋਂ ਉਨਾਂ ਲਈ ਰੁਜ਼ਗਾਰ ਵੀ ਯਕੀਨੀ ਕੀਤਾ ਹੈ|ਸ੍ਰੀ ਵਿਸ਼ਵਕਰਮਾ ਸਕਿਲ ਯੂਨੀਵਰਸਿਟੀ ਵਿਚ ਜਰਮਨ ਭਾਸ਼ਾ ਦਾ ਕੋਰਸ ਕਰਨ ਦੇ ਇੱਛੁਕ ਨੌਜੁਆਨਾਂ ਤੋਂ ਆਨਲਾਇਨ ਬਿਨੈ ਮੰਗੇ ਹਨ, ਜਿਸ ਦੀ ਆਖਰੀ ਮਿਤੀ 10 ਦਸੰਬਰ, 2019 ਹੈ| ਇਸ ਡੇਢ ਸਾਲਾਂ ਇਸ ਕੋਰਸ ਲਈ 12ਵੀਂ ਜਮਾਤ ਯੋਗਤਾ ਰੱਖੀ ਗਈ ਹੈ| ਸਰਕਾਰ ਦੀ ਪੜਾਈ ਨਾਲ ਕਮਾਈ ਯੋਜਨਾ ਦੇ ਤਹਿਤ ਸ਼ੁਰੂ ਕੀਤੇ ਗਏ ਇਸ ਕੋਰਸ ਦੇ ਪਹਿਲੇ ਸਮੈਸਟਰ ਵਿਚ 70 ਫੀਸਦੀ ਨੰਬਰ ਲੈਣ ਵਾਲੇ ਨੌਜੁਆਨਾਂ ਨੂੰ ਪੜਾਈ ਨਾਲ ਇੰਟਰਸ਼ਿਪ ਵੀ ਕਰਵਾਈ ਜਾਵੇਗੀ, ਜਿਸ ਵਿਚ ਉਨਾਂ ਨੁੰ ਸਟਾਇਪੰਡ ਵੀ ਦਿੱਤਾ ਜਾਵੇਗਾ|

Share this story
WRITTEN BY

BREAKING