ਓਨਾਵ ਰੇਪ ਕੇਸ ਵਿੱਚ ਅਦਾਲਤ ਦੇ ਹੁਕਮ ਤੋਂ 80 ਦਿਨਾਂ ਬਾਅਦ ਵੀ ਨਹੀਂ ਹੋਈ ਸੁਣਵਾਈ : ਪ੍ਰਿਯੰਕਾ
ਨਵੀਂ ਦਿੱਲੀ – ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਓਨਾਵ ਬਲਾਤਕਾਰ ਮਾਮਲੇ ਨੂੰ ਲੈ ਕੇ ਅੱਜ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ| ਪ੍ਰਿਯੰਕਾ ਨੇ ਕਿਹਾ ਕਿ ਸੁਪਰੀਮ ਕੋਰਟ ਨੇ 45 ਦਿਨਾਂ ਵਿੱਚ ਸੁਣਵਾਈ ਪੂਰੀ ਕਰਨ ਦਾ ਆਦੇਸ਼ ਦਿੱਤਾ ਸੀ ਪਰ 80 ਦਿਨ ਬੀਤਣ ਦੇ ਬਾਅਦ ਵੀ ਇਹ ਨਹੀਂ ਹੋ ਸਕਿਆ| ਉਨ੍ਹਾਂ ਟਵੀਟ ਕੀਤਾ,”ਓਨਾਵ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਨਿਰਦੇਸ਼ ਦਿੱਤਾ ਸੀ ਕਿ 45 ਦਿਨਾਂ ਵਿੱਚ ਟ੍ਰਾਇਲ ਪੂਰਾ ਕੀਤਾ ਜਾਵੇ| 80 ਦਿਨ ਬੀਤ ਚੁਕੇ ਹਨ| ਹਾਲੇ ਤੱਕ ਟ੍ਰਾਇਲ ਪੂਰਾ ਨਹੀਂ ਹੋਇਆ|” ਪ੍ਰਿਯੰਕਾ ਨੇ ਦਾਅਵਾ ਕੀਤਾ ਕਿ ”ਔਰਤਾਂ ਵਿਰੁੱਧ ਅਪਰਾਧ ਦੇ ਮਾਮਲਿਆਂ ਵਿੱਚ ਉੱਤਰ ਪ੍ਰਦੇਸ਼ ਸਭ ਤੋਂ ਮੁਹਰੀ ਹੈ| ਅਪਰਾਧੀਆਂ ਵਿਰੁੱਧ ਮਾਮਲੇ ਹੀ ਨਹੀਂ ਦਰਜ ਹੁੰਦੇ ਅਤੇ ਜੇਕਰ ਮਾਮਲਾ ਰਸੂਖ ਵਾਲੇ ਭਾਜਪਾ ਵਿਧਾਇਕ ਦਾ ਹੋਵੇ ਤਾਂ ਪਹਿਲਾ ਸ਼ਿਕਾਇਤ ਦਰਜ ਕਰਨ ਵਿੱਚ ਦੇਰੀ ਹੁੰਦੀ ਹੈ, ਫਿਰ ਗ੍ਰਿਫਤਾਰੀ ਵਿੱਚ ਅਤੇ ਹੁਣ ਟ੍ਰਾਇਲ ਤੇ ਲਟਕਿਆ ਹੈ|” ਦੱਸਣਯੋਗ ਹੈ ਕਿ ਓਨਾਵ ਮਾਮਲੇ ਵਿੱਚ ਭਾਜਪਾ ਤੋਂ ਬਰਖ਼ਾਸਤ ਵਿਧਾਇਕ ਕੁਲਦੀਪ ਸਿੰਘ ਸੇਂਗਰ ਮੁੱਖ ਦੋਸ਼ੀ ਹਨ|