February 5, 2025
#ਪ੍ਰਮੁੱਖ ਖ਼ਬਰਾਂ #ਭਾਰਤ

ਦਿੱਲੀ ਵਿੱਚ ਲੱਗਣਗੇ 11 ਹਜ਼ਾਰ ਹੌਟਸਪੋਟ : ਕੇਜਰੀਵਾਲ

ਨਵੀਂ ਦਿੱਲੀ – ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੱਡਾ ਐਲਾਨ ਕੀਤਾ ਹੈ| ਆਮ ਆਦਮੀ ਪਾਰਟੀ ਦੀ ਸਭ ਤੋਂ ਮਹੱਤਵਪੂਰਨ ਯੋਜਨਾ ਮੁਫਤ ਵਾਈ-ਫਾਈ ਦਾ ਐਲਾਨ ਕੀਤਾ ਗਿਆ| ਪਹਿਲੇ ਗੇੜ ਵਿੱਚ ਦਿੱਲੀ ਦੇ ਸਾਰੇ ਬੱਸ ਸਟੈਂਡ ਤੇ 3 ਹਜ਼ਾਰ ਵਾਈ-ਫਾਈ ਦੇ ਹੌਟਸਪੋਟ ਲੱਗਣਗੇ| ਪੂਰੀ ਦਿੱਲੀ ਵਿੱਚ ਕੁੱਲ 11 ਹਜ਼ਾਰ ਹੌਟਸਪੋਟ ਲੱਗਣਗੇ| ਹਰ ਯੂਜ਼ਰ ਨੂੰ ਹਰ ਮਹੀਨੇ 15 ਜੀ.ਬੀ. ਮੁਫ਼ਤ ਡਾਟਾ ਮਿਲੇਗਾ| ਇਸ ਦੀ ਸ਼ੁਰੂਆਤ 16 ਦਸੰਬਰ ਤੋਂ ਹੋ ਸਕਦੀ ਹੈ|