February 5, 2025
#ਪੰਜਾਬ #ਪ੍ਰਮੁੱਖ ਖ਼ਬਰਾਂ

ਪ੍ਰਮੱਖ ਉੁਦਯੋਗਾਂ , ਐਮ.ਐਸ.ਐਮ.ਈਜ਼ ਅਤੇ ਸਟਾਰਟਅਪਜ਼ ਨੂੰ ਦਰਸਾਉਂਦੀ ਪ੍ਰਦਰਸ਼ਨੀ ਨਾਲ ਸ਼ੁਰੂ ਹੋਇਆ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ-2019

ਐਸ.ਏ.ਐਸ ਨਗਰ(ਮੁਹਾਲੀ) – ਪੰਜਾਬ ਦੇ ਉਦਯੋਗ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਵਲੋਂ ਵੀਰਵਾਰ ਦੀ ਸਵੇਰ ਐਸ.ਏ.ਐਸ ਨਗਰ (ਮੁਹਾਲੀ) ਦੇ ਇੰਡੀਅਨ ਸਕੂਲ ਆਫ ਬਿਜ਼ਨਸ ਵਿਖੇ 2 ਦਿਨਾ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ-2019 ਦੀ ਸ਼ੁਰੂਆਤ ਕਰਦੇ ਹੋਏ ਇੱਕ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਗਿਆ ਜਿੱਥੇ ਸ਼ਿਖਰਲੇ ਘਰੇਲੂ ਤੇ ਅੰਤਰਰਾਸ਼ਟਰੀ ਉਦਯੋਗਾਂ ਵਲੋਂ ਆਪਣੇ ਉਤਪਾਦਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ। ਆਈ.ਟੀ.ਸੀ, ਟਰਾਈਡੈਂਟ, ਸੋਨਾਲੀਕਾ, ਹੀਰੋ ਇਲੈਕਟ੍ਰਿਕ ਵਹੀਕਲ ਪ੍ਰਾਈਵੇਟ, ਕ੍ਰੀਮਿਕਾ ਵਰਗੀਆਂ ਪ੍ਰਮੁੱਖ ਕੰਪਨੀਆਂ ਨੇ ਆਪਣੇ ਉਤਪਾਦਾਂ ਨੂੰ ਪ੍ਰਦਰਸ਼ਨੀ ਵਿਚ ਪ੍ਰਦਰਸ਼ਿਤ ਕਰਨ ਲਈ ਰੱਖਿਆ ਸੀ, ਜਿਸ ਵਿੱਚ ਇੱਕ ਐਮ.ਐਸ.ਐਮ.ਈ ਅਤੇ ਸਟਾਰਟਅਪਜ਼ ਲਈ ਸਟਾਲਾਂ ਮੌਜੂਦ ਸਨ।ਇਸ ਪ੍ਰਦਰਸ਼ਨੀ ਵਿੱਚ ਹਿੱਸਾ ਲੈਣ ਵਾਲੇ ਪ੍ਰਮੁੱਖ ਐਮਐਸਐਮਈਜ਼ ਵਿੱਚ ਗਿਲਾਰਡ ਇਲੈਕਟ੍ਰਾਨਿਕਸ ਪ੍ਰਾਈਵੇਟ ਲਿਮਟਿਡ, ਫਾਲਕਨ ਗਾਰਡਨ ਟੂਲਜ਼ ਪ੍ਰਾਈਵੇਟ ਲਿਮਟਿਡ, ਟੈਨੋਰ ਆਰਥੋਟਿਕਸ ਪ੍ਰਾਈਵੇਟ ਲਿਮਟਿਡ, ਸ਼੍ਰੀ ਰਾਮ ਪੈਨਲਜ਼ ਪ੍ਰਾਈਵੇਟ ਲਿਮਟਡ, ਵਿੰਡਸਰ ਇੰਡਸਟਰੀਜ਼ ਪ੍ਰਾਈਵੇਟ ਲਿ. ਲਿਮਟਿਡ ਸ਼ਾਮਲ ਹਨ।ਇਸ ਖੇਤਰ ਵਿਚ ਡੇਰਾਬਾਸੀ ਵਿਖੇ ਸਥਿਤ ਇਕਾਈ, ਐਲੇਂਜਰਸ ਮੈਡੀਕਲ ਸਿਸਟਮ ਖਿੱਚ ਦਾ ਕੇਂਦਰ ਰਹੀ ਜੋ ਕਿ ਪੰਜਾਬ ਤੋਂ ਇਲਾਵਾ ਏਮਜ਼, ਸਫਦਰਜੰਗ, ਨਵੀਂ ਦਿੱਲੀ ਸਥਿਤ ਰਾਮ ਮਨੋਹਰ ਲੋਹੀਆ ਵਰਗੇ ਵੱਡੇ ਹਸਪਤਾਲਾਂ ਨੂੰ ਮੈਡੀਕਲ ਉਪਕਰਣਾਂ ਦੀ ਸਪਲਾਈ ਦਿੰਦੀ ਹੈ । ਇਸ ਕੰਪਨੀ ਦਾ ਪੂਰੇ ਭਾਰਤ ਦੇ ਹਸਪਤਾਲਾਂ ਵਿਚ ਰੇਡੀਓਲੌਜੀ ਉਪਕਰਣਾ ਵਿਸ਼ੇਸ਼ ਕਰਕੇ ਐਕਸਰੇ ਮਸ਼ੀਨਾਂ ਦੀ ਸਪਲਾਈ ਕਰਨ ਵਿੱਚ ਕੁੱਲ 36% ਹਿੱਸਾ ਹੈ।ਇਸ ਪ੍ਰਦਰਸ਼ਨੀ ਵਿੱਚ ਜਲੰਧਰ ਦੀ ਇਕਾਈ ਏ.ਐੱਮ ਇੰਟਰਨੈਸ਼ਨਲ ਦਾ ਪ੍ਰਦਰਸ਼ਨ ਵੀ ਇੱਕ ਹੋਰ ਮੁੱਖ ਆਕਰਸ਼ਨ ਰਿਹਾ। ਜੋ ਰਗਬੀ ਗੇਂਦ ਅਤੇ ਖੇਡਾਂ ਦੇ ਕੱਪੜਿਆਂ ਵਰਗੇ ਖੇਡ ਉਤਪਾਦਾਂ ਦਾ ਉਤਪਾਦਨ ਕਰਦੀ ਹੈ, ਅਤੇ ਇਸ ਕੰਪਨੀ ਨੂੰ ਨਵੰਬਰ ਵਿਚ ਜਪਾਨ ਵਿਚ ਹੋਏ ਰਗਬੀ ਵਰਲਡ ਕੱਪ- 2019 ਲਈ ਰਗਬੀ ਗੇਂਦਾਂ ਦੀ ਸਪਲਾਈ ਕਰਨ ਦਾ ਮਾਣ ਪ੍ਰਾਪਤ ਹੈ।ਏਸ਼ੀਆ ਦੀ ਸਭ ਤੋਂ ਵੱਡੀ ਸਹਿਕਾਰੀ ਫੈਡਰੇਸ਼ਨ, ਪੰਜਾਬ ਮਾਰਕਫੈੱਡ ਵਲੋਂ ਆਪਣੇ ਪ੍ਰਮੁੱਖ ਭੋਜਨ ਉਤਪਾਦਾਂ ਜਿਵੇਂ ਸੋਹਨਾ ਬੋਤਲਬੰਦ ਉਤਪਾਦ, ਖਾਣ ਲਈ ਤਿਆਰ ਭੋਜਨ ਪਦਾਰਥ, ਮਿਕਸਡ ਫਰੂਟ ਜੈਮ, ਸੋਹਣਾ ਆਟਾ, ਕੁਦਰਤੀ ਸ਼ਹਿਦ, ਟਮਾਟੋ ਕੈਚੱਪ ਆਦਿ ਦਾ ਪ੍ਰਦਰਨ ਕੀਤਾ ਜਾ ਰਿਹਾ ਹੈ।ਪੰਜਾਬ ਸਰਕਾਰ ਘਰ-ਘਰ ਰੋਜ਼ਗਾਰ ਅਤੇ ਕਰੋਬਾਰ ਮਿਸ਼ਨ ਤਹਿਤ ਆਪਣੀਆਂ ਪ੍ਰਾਪਤੀਆਂ ਅਤੇ ਨੀਤੀਆਂ ਦਾ ਪ੍ਰਦਰਸ਼ਨ ਕਰ ਰਹੀ ਹੈ, ਤਾਂ ਜੋ ਹੋਣਹਾਰ ਉੱਦਮੀਆਂ ਨੂੰ ਰਾਜ ਵਿਚ ਇਕਾਈਆਂ ਸਥਾਪਤ ਕਰਨ ਲਈ ਉਤਸ਼ਾਹਤ ਕੀਤਾ ਜਾ ਸਕੇ।ਪ੍ਰਦਰਸ਼ਨੀ ਵਿਚ ਉਭਰ ਰਹੇ ਸਟਾਰਟਅਪਜ਼ ਲਈ ਆਪਣੇ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਨ ਵਾਸਤੇ ਇਕ ਵੱਖਰਾ ਸਥਾਨ ਰੱਖਿਆ ਗਿਆ ਹੈ। ਕੁਝ ਸਟਾਰਟਅਪਜ ਨੇ ਆਪਣੇ ਵਾਤਾਵਰਣ ਅਨੁਕੂਲ ਉਤਪਾਦਾਂ ਨੂੰ ਪ੍ਰਦਰਸ਼ਿਤ ਕੀਤਾ ਹੈ, ਜਿਵੇਂ ਕਿ ਟੈਕਸਫੈਬ ਲਿਮਟਿਡ ਦੇ ਕਪੜੇ ਜੋ ਕਿ ਕੂੜਾ-ਕਰਕਟ ਤੇ ਪਲਾਸਟਿਕ ਦੀਆਂ ਬੋਤਲਾਂ ਨੂੰ ਰੀਸਾਈਕਲ ਕਰਕੇ ਬਣਾਏ ਜਾਂਦੇ ਹਨ। ਇਸੇ ਤਰਾਂ ਵਿੰਡਸਰ ਇੰਡਸਟਰੀ, ਕੁਰਾਲੀ ਵਲੋਂ ਬਾਇਓਡੀਗਰੇਡੇਬਲ ਅਤੇ ਕੰਪੋਸਟੇਬਲ ਟੇਬਲ ਵੇਅਰ ਉਤਪਾਦਾਂ ਦੀ ਪ੍ਰਦਰਸ਼ਨੀ ਲਗਾਈ ਗਈ।