February 5, 2025
#ਮਨੋਰੰਜਨ

ਦੇਸ਼ ਦਾ ਮਾਹੌਲ ਚਿੰਤਤ ਕਰਨ ਵਾਲਾ: ਸੈਫ ਅਲੀ ਖਾਨ

ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿਚ ਦੇਸ਼ ਭਰ ਵਿਚ ਹੋ ਰਹੇ ਪ੍ਰਦਰਸ਼ਨਾਂ ’ਤੇ ਪ੍ਰਤੀਕਿਰਿਆ ਦਿੰਦਿਆਂ ਬੌਲੀਵੁੱਡ ਅਦਾਕਾਰ ਸੈਫ਼ ਅਲੀ ਖ਼ਾਨ ਨੇ ਕਿਹਾ ਹੈ ਕਿ ਦੇਸ਼ ਭਰ ਵਿਚ ਬਣੇ ਤਣਾਅ ਵਾਲੇ ਮਾਹੌਲ ਕਾਰਨ ਉਸ ਨੂੰ ਚਿੰਤਾ ਹੋਣ ਲੱਗੀ ਹੈ।49 ਸਾਲਾ ਅਦਾਕਾਰ ਬੌਲੀਵੁੱਡ ਦੇ ਉਨ੍ਹਾਂ ਕੁਝ ਸਿਤਾਰਿਆਂ ਵਿਚ ਸ਼ਾਮਲ ਹੈ, ਜਿਨ੍ਹਾਂ ਨੇ ਦੇਸ਼ ਭਰ ਵਿਚ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਕਾਰਨ ਫੈਲੀ ਅਸ਼ਾਂਤੀ ’ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਸੈਫ ਅਲੀ ਖਾਨ ਨੇ ਦੇਸ਼ ਦੇ ਸਿਆਸੀ ਪ੍ਰਬੰਧ ਬਾਰੇ ਕਿਹਾ, ‘‘ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਸਾਨੂੰ ਚਿੰਤਤ ਕਰ ਰਹੀਆਂ ਹਨ, ਦੇਖਣ ਤੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਕਿਵੇਂ ਤੇ ਕਿੱਥੇ ਜਾ ਕੇ ਖਤਮ ਹੋਣਗੀਆਂ।’ਇਸ ਤੋਂ ਪਹਿਲਾਂ ਵੀ ਕਈ ਬੌਲੀਵੁੱਡ ਸਿਤਾਰੇ ਜਿਵੇਂ ਫਰਹਾਨ ਅਖ਼ਤਰ, ਪ੍ਰਨੀਤੀ ਚੋਪੜਾ, ਰਿਚਾ ਚੱਢਾ, ਅਨੁਰਾਗ ਕਸ਼ਿਅਪ, ਸ਼ਬਾਨਾ ਆਜ਼ਮੀ, ਜਾਵੇਦ ਅਖ਼ਤਰ, ਰੀਤਿਕ ਰੌਸ਼ਨ ਤੇ ਸਵਰਾ ਭਾਸਕਰ ਨਾਗਰਿਕਤਾ ਸੋਧ ਕਾਨੂੰਨ ’ਤੇ ਆਪਣੀ ਪ੍ਰਤੀਕਿਰਿਆ ਜ਼ਾਹਰ ਕਰ ਚੁੱਕੇ ਹਨ।