February 5, 2025
#ਭਾਰਤ

ਕੇਜਰੀਵਾਲ ਨੇ 100 ਨਵੀਆਂ ਬੱਸਾਂ ਨੂੰ ਦਿਖਾਈ ਹਰੀ ਝੰਡੀ

ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਦਿੱਲੀ ਵਿਚ 100 ਨਵੀਆਂ ਬੱਸਾਂ ਨੂੰ ਹਰੀ ਝੰਡੀ ਦਿਖਾਈ| ਇਹ ਬੱਸਾਂ ਅਤਿਆਧੁਨਿਕ ਤਕਨੀਕ ਨਾਲ ਲੈਸ ਹਨ ਅਤੇ ਇਹਨਾਂ ਵਿੱਚ ਦਿਵਯਾਂਗਾਂ ਲਈ ਹਾਈਡਰੋਲਿਕ ਲਿਫਟ, ਜੀ. ਪੀ. ਐਸ ਟ੍ਰੈਕਰ, ਪੈਨਿਕ ਬਟਨ ਅਤੇ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਏ ਹਨ| ਬੱਸਾਂ ਵਿੱਚ ਇਨ੍ਹਾਂ ਯੰਤਰਾਂ ਦੇ ਰਾਹੀਂ ਔਰਤਾਂ ਦੀ ਸੁਰੱਖਿਆ ਤੇ ਖਾਸ ਧਿਆਨ ਦਿੱਤਾ ਗਿਆ ਹੈ|ਇਸ ਮੌਕੇ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਦਿੱਲੀ ਦੀਆਂ ਸੜਕਾਂ ਤੇ ਕਾਫੀ ਨਵੀਆਂ ਬੱਸਾਂ ਆਈਆਂ ਹਨ| ਉਹਨਾਂ ਕਿਹਾ ਕਿ ਦਿੱਲੀ ਦੇ ਜਨਤਕ ਟਰਾਂਸਪੋਰਟ ਨੂੰ ਆਧੁਨਿਕ ਬਣਾਉਣਾ ਮੇਰਾ ਸੁਪਨਾ ਹੈ, ਤਾਂ ਕਿ ਇਹ ਹਰੇਕ ਵਾਸੀ ਲਈ ਆਰਾਮਦੇਹ ਬਣ ਜਾਵੇ| ਉਨ੍ਹਾਂ ਨੇ ਕਿਹਾ ਕਿ ਦਿੱਲੀ ਵਿੱਚ ਬੱਸਾਂ ਦੀ ਜੋ ਕਮੀ ਸੀ, ਉਹ ਹੁਣ ਪੂਰੀ ਹੋ ਜਾਵੇਗੀ|