ਅਮਰੀਕਾ ਦੇ ਹੋਟਲ ਵਿੱਚ ਲੱਗੀ ਅੱਗ, 250 ਵਿਅਕਤੀ ਕੱਢੇ ਸੁਰੱਖਿਅਤ
![](https://blastingskyhawk.com/wp-content/uploads/2019/12/18-17.jpg)
ਵਾਸ਼ਿੰਗਟਨ – ਅਮਰੀਕੀ ਸੂਬੇ ਮਿਨੇਸੋਟਾ ਦੇ ਮਿੰਨੇਪੋਲਿਸ ਵਿੱਚ ਅੱਜ ਤੜਕਸਾਰ ਇਕ ਹੋਟਲ ਵਿੱਚ ਅੱਗ ਲੱਗ ਗਈ| ਘਟਨਾ ਦੇ ਬਾਅਦ ਤਕਰੀਬਨ 250 ਵਿਅਕਤੀਆਂ ਨੂੰ ਬਾਹਰ ਕੱਢਿਆ ਗਿਆ ਜਦਕਿ 3 ਵਿਅਕਤੀਆਂ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਭਰਤੀ ਕਰਵਾਇਆ ਗਿਆ| ਸਥਾਨਕ ਜਾਣਕਾਰੀ ਮੁਤਾਬਕ 3 ਮੰਜ਼ਿਲਾ ਹੋਟਲ ਫ੍ਰਾਂਸਿਸ ਡ੍ਰੇਕ ਦੀ ਇਮਾਰਤ ਵਿੱਚ ਤੜਕਸਾਰ 3 ਵਜੇ ਅੱਗ ਲੱਗ ਗਈ|ਘਟਨਾ ਦੇ ਤੁਰੰਤ ਬਾਅਦ ਸੁਰੱਖਿਆ ਦੇ ਮੱਦੇਨਜ਼ਰ ਨੇੜੇ ਰਹਿਣ ਵਾਲੇ ਕਰੀਬ 250 ਵਿਅਕਦੀਆਂ ਨੂੰ ਦੂਜੀ ਜਗ੍ਹਾ ਲਿਜਾਇਆ ਗਿਆ| ਅੱਗ ਬੁਝਾਊ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਘਟਨਾ ਦੌਰਾਨ ਬੇਹੋਸ਼ ਹੋਏ 3 ਵਿਅਕਤੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਦਕਿ 7 ਵਿਅਕਤੀਆਂ ਦਾ ਇਲਾਜ ਮੌਕੇ ਤੇ ਕੀਤਾ ਗਿਆ| ਹੋਟਲ ਵਿੱਚ ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਚੱਲ ਸਕਿਆ ਹੈ|