February 5, 2025
#ਭਾਰਤ

ਪ੍ਰਧਾਨ ਮੰਤਰੀ ਮੋਦੀ ਲੋਕਾਂ ਨਾਲ ਬੋਲਦੇ ਹਨ ਝੂਠ : ਰਾਹੁਲ ਗਾਂਧੀ

ਨਵੀਂ ਦਿੱਲੀ -ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਡਿਟੈਂਸ਼ਨ ਸੈਂਟਰ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਝੂਠ ਬੋਲਣ ਦਾ ਇਲਜਾਮ ਲਗਾਇਆ ਹੈ| ਪ੍ਰਧਾਨ ਮੰਤਰੀ ਮੋਦੀ ਨੇ ਹਾਲ ਹੀ ਵਿੱਚ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਹੋਈ ਇਕ ਰੈਲੀ ਵਿੱਚ ਕਿਹਾ ਸੀ ਕਿ ਕਾਂਗਰਸ ਡਿਟੈਂਸ਼ਨ ਸੈਂਟਰ ਨੂੰ ਲੈ ਕੇ ਬੁਰੀ ਨੀਅਤ ਨਾਲ ਝੂਠ ਫੈਲਾ ਰਹੀ ਹੈ| ਪ੍ਰਧਾਨ ਮੰਤਰੀ ਦੇ ਉਸੇ ਬਿਆਨ ਤੇ ਪਲਟਵਾਰ ਕਰਦੇ ਹੋਏ ਰਾਹੁਲ ਗਾਂਧੀ ਨੇ ਟਵੀਟ ਕੀਤਾ ਹੈ ਕਿ ਉਹ ਝੂਠ ਬੋਲ ਰਹੇ ਹਨ|ਰਾਹੁਲ ਗਾਂਧੀ ਨੇ ਇਕ ਵੀਡੀਓ ਨੂੰ ਟਵੀਟ ਕਰਦੇ ਹੋਏ ਲਿਖਿਆ, ”ਆਰ.ਐਸ.ਐਸ. ਦਾ ਪ੍ਰਧਾਨ ਮੰਤਰੀ ਭਾਰਤ ਮਾਤਾ ਨਾਲ ਝੂਠ ਬੋਲਦਾ ਹੈ|” ਉਨ੍ਹਾਂ ਨੇ ਜਿਸ ਵੀਡੀਓ ਨੂੰ ਟਵੀਟ ਕੀਤਾ ਹੈ, ਉਸ ਵਿੱਚ ਆਸਾਮ ਦੇ ਇਕ ਡਿਟੈਂਸ਼ਨ ਸੈਂਟਰ ਦਾ ਜ਼ਿਕਰ ਕੀਤਾ ਹੈ| ਰਾਹੁਲ ਗਾਂਧੀ ਨੇ ਆਪਣੇ ਟਵੀਟ ਤੇ ਝੂਠ ਝੂਠ ਝੂਠ ਦਾ ਹੈਸ਼ਟੈਗ ਵੀ ਲਗਾਇਆ ਹੈ|