ਪੀੜਿਤ ਵਿਅਕਤੀ ਨੂੰ ਨਿਆਂ ਦਿਵਾਉਣ ਸੂਬਾ ਸਰਕਾਰ ਦਾ ਪਹਿਲ – ਗ੍ਰਹਿ ਮੰਤਰੀ
ਚੰਡੀਗੜ – ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਤੇ ਪੀੜਿਤ ਵਿਅਕਤੀ ਨੂੰ ਨਿਆਂ ਦਿਵਾਉਣ ਸੂਬਾ ਸਰਕਾਰ ਦਾ ਪਹਿਲ ਹੈ ਅਤੇ ਇਸ ਵਿਚ ਕਿਸੇ ਵੀ ਤਰਾਂ ਦੀ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ|ਸ੍ਰੀ ਵਿਜ ਅੱਜ ਸਿਰਸਾ ਵਿਚ ਜਿਲਾ ਲੋਕ ਸੰਪਰਕ ਤੇ ਸ਼ਿਕਾਇਤ ਹੱਲ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ| ਅੱਜ ਲੋਕ ਸੰਪਰਕ ਤੇ ਸ਼ਿਕਾਇਤ ਹੱਲ ਕਮੇਟੀ ਦੀ ਮੀਟਿੰਗ ਵਿਚ ਗ੍ਰਹਿ ਮੰਤਰੀ ਦੇ ਸਾਹਮਣੇ ਕੁਲ 15 ਸ਼ਿਕਾਇਤਾਂ ਰੱਖੀ ਗਈਆਂ, ਜਿੰਨਾਂ ਵਿਚੋਂ ਜ਼ਿਆਦਤਰ ਸ਼ਿਕਾਇਤਾਂ ਦਾ ਮੌਕੇ ‘ਤੇ ਹੀ ਨਿਪਟਾਰਾ ਕਰ ਦਿੱਤਾ ਗਿਆ|ਉਨਾਂ ਨੇ ਇਸ ਮੌਕੇ ‘ਤੇ ਅਧਿਕਾਰੀਆਂ ਨੂੰ ਕਿਹਾ ਕਿ ਨਿਆਂ ਦੀ ਉਮੀਦ ਲੈ ਕੇ ਆਉਣ ਵਾਲੇ ਪੀੜਿਤਾਂ ਨੂੰ ਆਸਾਨੀ ਨਾਲ ਨਿਆਂ ਮਿਲੇ, ਇਸ ਲਈ ਹਰ ਸੰਭਵ ਯਤਨ ਕੀਤੇ ਜਾਣ| ਪੀੜਿਤ ਵਿਅਕਤੀ ਨੂੰ ਇਨਸਾਫ ਦਿਵਾਉਣਾ ਸਾਡਾ ਸਾਰੀਆਂ ਦਾ ਫਰਜ ਹੈ| ਕੰਮ ਨਾ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ|