February 5, 2025

ਨਸ਼ੇ ਨੂੰ ਖਤਮ ਕਰਨਾ ਉਨਾਂ ਦੀ ਪਹਿਲਾਂ ਵਿਚ ਹੈ – ਗ੍ਰਹਿ ਮੰਤਰੀ

ਚੰਡੀਗੜ – ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਹੈ ਕਿ ਨਸ਼ੇ ਨੂੰ ਖਤਮ ਕਰਨਾ ਉਨਾਂ ਦੀ ਪਹਿਲਾਂ ਵਿਚ ਹੈ ਅਤੇ ਇਸ ਦਿਸ਼ਾ ਵਿਚ ਸਖਤ ਕਦਮ ਚੁੱਕੇ ਜਾ ਰਹੇ ਹਨ| ਸੁਚਾਰੂ ਢੰਗ ਨਾਲ ਇਸ ‘ਤੇ ਕੰਮ ਹੋਵੇ ਇਸ ਲਈ ਵੱਖ ਤੋਂ ਪਿਲਸ ਸੁਪਰਡੈਂਟ ਪੱਧਰ ਦੇ ਅਧਿਕਾਰੀ ਦੀ ਅਗਵਾਈ ਹੇਠ ਇਕ ਵਿੰਗ ਗਠਿਤ ਕੀਤਾ ਗਿਆ ਹੈ, ਜੋ ਹਰੇਕ ਮਹੀਨੇ ਆਪਣੀ ਰਿਪੋਰਟ ਦੇਵੇਗੀ| ਸੂਬੇ ਤੋਂ ਨਸ਼ੇ ਨੂੰ ਜੜੋ ਖਤਮ ਕੀਤਾ ਜਾਵੇਗਾ| ਉਹ ਅੱਜ ਸਿਰਸਾ ਵਿਚ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ| ਗ੍ਰਹਿ ਮੰਤਰੀ ਨੇ ਕਿਹਾ ਕਿ ਨਸ਼ਾ ਨੂੰ ਖਤਮ ਕਰਨਾ ਉਨਾਂ ਦੀ ਪਹਿਲਾਂ ਵਿਚੋਂ ਇਕ ਹੈ ਅਤੇ ਇਸ ਲਈ ਸਖਤ ਕਦਮ ਚੁੱਕੇ ਜਾ ਰਹੇ ਹਨ| ਉਨਾਂ ਕਿਹਾ ਕਿ ਨਸ਼ਾ ਨੂੰ ਖਤਮ ਕਰਨ ਲਈ ਸਹੀ ਢੰਗ ਨਾਲ ਕੰਮ ਕਰਨ ਦੀ ਲੋਂੜ ਹੈ ਅਤੇ ਇਸ ਮੰਤਵ ਨਾਲ ਇਕ ਵਿੰਗ ਗਠਤ ਕੀਤਾ ਗਿਆ ਹੈ, ਜੋ ਸਿਰਫ ਨਸ਼ੇ ਨਾਲ ਸਬੰਧਤ ਮਾਮਲਿਆਂ ਨੂੰ ਹੀ ਵੇਖੇਗਾ| ਇਹ ਟੀਮ ਹਰ ਮਹੀਨੇ ਮੈਨੂੰ ਰਿਪੋਰਟ ਕਰੇਗੀ| ਉਨਾਂ ਕਿਹਾ ਕਿ ਵਿਭਾਗ ਨੂੰ ਆਦੇਸ਼ ਦਿੱਤੇ ਗਏ ਹਨ ਕਿ ਨਸ਼ਾ ਤਸੱਕਰਾਂ ਦੀ ਚੈਨ ਨੂੰ ਤੋੜਿਆ ਜਾਵੇ ਤਾਂ ਜੋ ਇਸ ਦੀ ਜੜਾਂ ਤਕ ਪੁੱਜਿਆ ਜਾ ਸਕੇ| ਇਸ ਤੋਂ ਇਲਾਵਾ, ਆਪਰੇਸ਼ਨ ਪ੍ਰਹਾਰ ਵੀ ਸ਼ੁਰੂ ਕੀਤਾ ਗਿਆ ਹੈ, ਜਿਸ ਦੇ ਹਾਂ-ਪੱਖੀ ਨਤੀਜੇ ਮਿਲ ਰਹੇ ਹਨ|ਗ੍ਰਹਿ ਮੰਤਰੀ ਨੇ ਕਿਹਾ ਕਿ ਕਿਸੇ ਵੀ ਐਮਰਜੈਂਸੀ ਹਾਲਤ ਵਿਚ ਹੁਣ ਪੁਲਿਸ ਮਦਦ ਲਈ 100 ਦੀ ਥਾਂ 112 ਡਾਇਲ ਕਰਨਾ ਹੋਵੇਗਾ| ਨਵੇਂ ਨੰਬਰ ‘ਤੇ ਮਾਰਚ ਤੋਂ ਇਹ ਨੰਬਰ ਸ਼ੁਰੂ ਹੋ ਜਾਵੇਗਾ| ਉਨਾਂ ਕਿਹਾ ਕਿ ਸੂਬਾ ਸਰਕਾਰ ਲੋਕਾਂ ਦੀ ਸੁਰੱਖਿਆ ਲਈ ਵਚਨਬੱਧ ਹੈ| ਨਵੇਂ ਨੰਬਰ ‘ਤੇ ਡਾਇਲ ਕਰਦੇ ਹੀ 15 ਮਿੰਟ ਵਿਚ ਪੁਲਿਸ ਮਦਦ ਪੁੱਜੇਗੀ| ਉਨਾਂ ਕਿਹਾ ਕਿ ਹੈਲਪਲਾਇਨ ਨੰਬਰ ਦਾ ਕੰਟ੍ਰੋਲ ਰੂਮ ਪੰਚਕੂਲਾ ਵਿਚ ਹੋਵੇਗਾ| ਹੈਲਪਲਾਇਨ ਨੰਬਰ ਡਾਇਲ ਕੀਤੀ ਗਈ ਕਾਲ ਸੱਭ ਤੋਂ ਪਹਿਲਾਂ ਕੰਟ੍ਰੋਲ ਰੂਮ ਵਿਚ ਜਾਵੇਗੀ, ਉੱਥੇ ਤੋਂ ਸਬੰਧਤ ਏਰਿਆ ਪੁਲਿਸ ਨੂੰ ਟਰਾਂਸਫਰ ਕੀਤੀ ਜਾਵੇਗੀ| ਉਨਾਂ ਕਿਹਾ ਕਿ ਇਸ ਪੂਰੀ ਵਿਵਸਥਾ ਲਈ 1600 ਵਾਹਨਾਂ ਨੂੰ ਸ਼ਾਮਿਲ ਕੀਤਾ ਜਾਵੇਗਾ|ਗ੍ਰਹਿ ਮੰਤਰੀ ਤੋਂ ਸਿਹਤ ਤੇ ਪੁਲਿਸ ਵਿਭਾਗ ਵਿਚ ਅਮਲੇ ਦੀ ਕਮੀ ‘ਤੇ ਪੁੱਛੇ ਸੁਆਲ ਦੇ ਜਵਾਬ ‘ਤੇ ਉਨਾਂ ਕਿਹਾ ਕਿ ਦੇਸ਼ ਵਾਸੀਆਂ ਨੂੰ ਵਧੀਆ ਸਿਹਤ ਸਹੂਲਤਾਂ ਮਹੁੱਹਿਆ ਕਰਵਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੂਰੀ ਤਰਾਂ ਨਾਲ ਵਚਨਬੱਧ ਹਨ| ਜਿੱਥੇ ਤਕ ਸੂਬੇ ਵਿਚ ਸਿਹਤ ਵਿਭਾਗ ਵਿਚ ਅਮਲੇ ਦੀ ਕਮੀ ਦੀ ਗੱਲ ਹੈ, ਜਲਦ ਹੀ ਖਾਲੀ ਪਈ 750 ਆਸਾਮੀਆਂ ‘ਤੇ ਭਰਤੀ ਕੀਤੀ ਜਾਵੇਗੀ| ਉਨਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਵਿਚ ਸਿਹਤ ਵਿਭਾਗ ਵਿਚ ਕੀਤੇ ਗਏ ਕੰਮਾਂ ਦਾ ਹੀ ਨਤੀਜਾ ਹੈ ਕਿ ਅੱਜ ਲੋਕਾਂ ਵਿਚ ਸਰਕਾਰੀ ਹਸਪਤਾਲਾਂ ਦੇ ਪ੍ਰਤੀ ਲੋਕਾਂ ਦਾ ਭਰੋਸਾ ਵੱਧਿਆ ਹੈ| ਹਸਪਤਾਲਾਂ ਵਿਚ ਓਪੀਡੀ ਚਿਵ 30 ਫੀਸਦੀ ਤੋਂ ਵੱਧ ਦੀ ਵਾਧਾ ਹੋਇਆ ਹੈ| ਇਸ ਤਰਾਂ, ਜਿੱਥੇ ਪਹਿਲੇ ਬੱਚਾ ਮੌਤ ਦਰ 41 ਸੀ, ਜੋ ਕਿ ਘੱਟ ਕੇ 28 ਹੋ ਗਈ ਹੈ| ਉਨਾਂ ਕਿਹਾ ਕਿ 100 ਤੋਂ ਵੱਧ ਬੈਡ ਵਾਲੇ ਹਸਪਤਾਲ ਨੂੰ ਏਅਰ ਕੰਡਿਸ਼ਨ ਬਣਾਇਅ ਜਾਵੇਗਾ, ਉੱਥੇ ਜਿੰਨਾਂ ਵੀ ਪੀਐਚਸੀ, ਸੀਐਚਸੀ ਤੇ ਹੋਰ ਹਸਪਤਾਲ ਦੀ ਬਿਲਡਿੰਗ ਜੋ ਕਿ ਖੰਡਰ ਹੋ ਗਈ ਹੈ, ਸਾਰੀ ਦੀ ਮੁੰਰਮਤ ਕੀਤੀ ਜਾਵੇਗੀ|ਆਯੂਸ਼ਮਾਨ ਕਾਰਡ ਨੂੰ ਲੈ ਕੇ ਪੱਤਰਕਾਰਾਂ ਵੱਲੋਂ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਗ੍ਰਹਿ ਮੰਤਰੀ ਨੇ ਕਿਹਾ ਕਿ ਹੁਣ ਤਕ 2011 ਸਰਵੇਖਣ ਦੇ ਆਧਾਰ ‘ਤੇ ਆਯੂਸ਼ਮਾਨ ਕਾਰਡ ਬਣਾਏ ਗਏ ਸਨ| ਲੇਕਿਨ ਹੁਣ ਛੇਤੀ ਹੀ ਆਯੂਸ਼ਮਾਨ ਕਾਰਡ ਬਣਾਉਣ ਲਈ ਨਵੀਂ ਪ੍ਰਕ੍ਰਿਆ ਸ਼ੁਰੂ ਕੀਤੀ ਜਾਵੇਗੀ| ਇਸ ਵਿਚ ਜਿਸ ਵੀ ਪਰਿਵਾਰ ਦੀ ਸਾਲਾਨਾ ਆਮਦਨ 1.80 ਲੱਖ ਤੋਂ ਘੱਟ ਹੋਵੇਗੀ ਅਤੇ 5 ਏਕੜ ਤਕ ਦੀ ਖੇਤੀਬਾੜੀ ਜਮੀਨ ਹੋਵੇਗੀ, ਉਨਾਂ ਦੇ ਕਾਰਡ ਬਣਾਏ ਜਾਣਗੇ|ਪੱਤਰਕਾਰਾਂ ਵੱਲੋਂ ਕਾਮਨ ਮਿਨਿਮਮ ਪ੍ਰੋਗ੍ਰਾਮ ਬਾਰੇ ਪੁੱਛੇ ਸੁਆਲ ਦੇ ਜਵਾਬ ਵਿਚ ਸ੍ਰੀ ਵਿਜ ਨੇ ਕਿਹਾ ਕਿ ਕਾਮਨ ਮਿਨੀਅਮ ਪ੍ਰੋਗ੍ਰਾਮ ਲਈ ਬਣਾਈ ਗਈ ਕਮੇਟੀ ਦੀ ਪਹਿਲੀ ਮੀਟਿੰਗ ਹੋ ਚੁੱਕੀ ਹੈ| ਦੋਵਾਂ ਪਾਰਟੀਆਂ ਦੇ ਐਲਾਨਾਂ ਦਾ ਅਧਿਐਨ ਕੀਤਾ ਜਾਵੇਗਾ ਅਤੇ ਇੰਨਾਂ ‘ਤੇ ਪੈਣ ਵਾਲੇ ਮਾਲੀ ਬੋਝ ਨੂੰ ਧਿਆਨ ਵਿਚ ਰੱਖ ਕੇ ਇੰਨਾਂ ਨੂੰ ਲਾਗੂ ਕਰਨ ਦੀ ਦਿਸ਼ਾ ਵਿਚ ਕਦਮ ਵਧਾਇਆ ਜਾਵੇਗਾ|