February 5, 2025
#ਮਨੋਰੰਜਨ

ਮਣੇ ਪ੍ਰਮਣੇ ਬਾਲੀਵੁੱਡ ਅਤੇ ਪੰਜਾਬੀ ਗਾਇਕਾਂ ਨੇ ਸਾਲ 2019 ਵਿੱਚ ਆਰੀਅਨਜ਼ ਦੇ ਵਿਦਿਆਰਥੀਆਂ ਦਾ ਮਨੋਰੰਜਨ ਕੀਤਾ

ਮੋਹਾਲੀ – ਸਿਖਿਅਕਾਂ, ਪਲੇਸਮੇਂਟ, ਨਵੀਆਂ ਖੋਜਾਂ ਅਤੇ ਖੇਡ ਗਤਿਵਿਧਿਆਂ ਤੋਂ ਇਲਾਵਾ ਸਾਲ 2019 ਵਿੱਚ ਆਰੀਅਨਜ਼ ਗਰੁੱਪ ਆਫ ਕਾੱਲੇਜਿਜ਼, ਰਾਜਪੁਰਾ, ਨੇੜੇ ਚੰਡੀਗੜ ਦੇ ਕੈਂਪਸ ਵਿੱਚ ਮਣੇ ਪ੍ਰਮਣੇ ਬਾਲੀਵੁੱਡ ਅਤੇ ਪਾਲੀਵੁੱਡ ਕਲਾਕਾਰਾਂ ਨੇ ਵੱਖ-ਵੱਖ ਸੰਗੀਤ ਪ੍ਰੋਗਰਾਮਾਂ ਵਿੱਚ ਪੂਰੇ ਸਾਲ ਵਿਦਿਆਰਥੀਆਂ ਦਾ ਮਨੋਰੰਜਨ ਕੀਤਾ। ਬਾਲੀਵੁੱਡ ਗਾਇਕ ਮੀਕਾ, ਸ਼ਰੂਤੀ ਪਾਠਕ, ਬੱਬੂ ਮਾਨ, ਸ਼ੈਰੀ ਮਾਨ, ਕੁਲਵਿੰਦਰ ਬਿੱਲਾ ਨੇ ਚੰਡੀਗੜ ਟੂਰਿਜ਼ਮ ਅਤੇ ਸਿਖਿਆ ਪਾਰਟਨਰ ਦੇ ਰੂਪ ਵਿੱਚ ਆਰੀਅਨਜ਼ ਗਰੁੱਪ ਵਲੋਂ ਆਯੋਜਿਤ ਰੋਜ ਫੈਸਟੀਵਲ ਅਤੇ ਚੰਡੀਗੜ ਕਾਰਨੀਵਲ ਵਿੱਚ ਲਾਈਵ ਪਰਫੋਰਮ ਕੀਤਾ।ਪੰਜਾਬੀ ਕਲਕਾਰ ਬਿੰਨੂ ਢਿੱਲੋਂ, ਸਰਗੁਣ ਮਹਿਤਾ, ਬਾਲੀਵੁੱਡ ਟੀਵੀ ਕਲਾਕਾਰ ਰਵੀ ਡੁਬੇ, ਨਿੰਜਾ, ਗੁਰਨਾਮ ਭੁੱਲਰ, ਜੱਸ ਬਾਜਵਾ, ਬੈਨਤ ਦੋਸਾਂਝ, ਅਫਸਾਨਾ ਖਾਨ, ਨਵਜੀਤ ਆਤਿਸ਼ ਆਦਿ ਨੇ ਆਰੀਅਨਜ਼ ਚ’ ਵੱਖ-ਵੱਖ ਪ੍ਰੋਗਰਾਮਾਂ ਵਿੱਚ ਵਿਜਿਤ ਕੀਤਾ ਅਤੇ ਦਰਸ਼ਕਾਂ ਨੂੰ ਖੂਬ ਭਰਮਾਯਾ।ਏਹੀ ਨਹੀਂ, ਜੰਮੂ-ਕਸ਼ਮੀਰ ਦੇ ਕਲਾਕਾਰਾਂ, ਇਸ਼ਫ਼ਾਕ ਕਾਵਾ ਨੇ ਆਪਣੇ ਬੈਂਡ “ਰੂਹ” ਅਤੇ ਬਾਬਰ ਮੁਦਸਿਰ ਨੇ “ਮੈਡ ਰੌਕਸਟਾਰ” ਅਤੇ ਕਸ਼ਮੀਰੀ ਗੀਤਾਂ ਦੇ ਨਾਲ ਵਿਦਿਆਰਥੀਆਂ ਨੂੰ ਮੋਹਿਆ। ਬਿਹਾਰ ਦੇ ਮੈਥਾਲੀ ਗਾਇਕ ਵਿਕਾਸ ਝਾ ਨੇ ਵੀ ਆਪਣੇ ਗੀਤਾਂ ਦੇ ਨਾਲ ਵਿਦਿਆਰਥੀਆਂ ਨੂੰ ਪੈਰਾਂ ਤੇ ਥਿਰਕਣ ਲਈ ਮਜਬੂਰ ਕਰ ਦਿੱਤਾ।