February 5, 2025
#ਭਾਰਤ

ਕਜ਼ਾਕਿਸਤਾਨ ‘ਚ ਦੋ ਮੰਜ਼ਲਾ ਇਮਾਰਤ ਨਾਲ ਟਕਰਾਇਆ ਜਹਾਜ਼

ਨੂਰ ਸੁਲਤਾਨ – ਕਜ਼ਾਕਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਅਲਮਾਟੀ ‘ਚ ਇੱਕ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਖ਼ਬਰ ਹੈ। ਇੱਥੇ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਇੱਕ ਯਾਤਰੀ ਜਹਾਜ਼ ਦੋ ਮੰਜ਼ਲਾ ਇਮਾਰਤ ਨਾਲ ਟਕਰਾਅ ਗਿਆ। ਇਸ ਜਹਾਜ਼ ‘ਚ 95 ਯਾਤਰੀ ਅਤੇ ਚਾਲਕ ਦਲ ਦੇ 5 ਮੈਂਬਰ ਸਵਾਰ ਸਨ। ਹਾਦਸੇ ‘ਚ 14 ਮਾਰੇ ਜਾਣ ਦੀ ਖ਼ਬਰ ਹੈ। ਉੱਥੇ ਹੀ ਇਸ ਹਾਦਸੇ ‘ਚ 35 ਲੋਕ ਜ਼ਖ਼ਮੀ ਹੋਏ ਹਨ। ਦੱਸਣਯੋਗ ਹੈ ਕਿ ਬੇਕ ਏਅਰਲਾਈਨਜ਼ ਦੇ ਇਸ ਜਹਾਜ਼ ਨੇ ਅੱਜ ਸਵੇਰੇ ਅਲਮਾਟੀ ਹਵਾਈ ਅੱਡੇ ਤੋਂ ਦੇਸ਼ ਦੀ ਰਾਜਧਾਨੀ ਨੂਰ ਸੁਲਤਾਨ ਲਈ ਉਡਾਣ ਭਰੀ ਸੀ। ਉਡਾਣ ਭਰਨ ਤੋਂ ਕੁਝ ਦੇਰ ਬਾਅਦ ਜਹਾਜ਼ ਤੇਜ਼ੀ ਨਾਲ ਹੇਠਾਂ ਨੂੰ ਆਇਆ ਅਤੇ ਦੋ ਮੰਜ਼ਲਾ ਇਮਾਰਤ ਨਾਲ ਟਕਰਾਅ ਗਿਆ। ਹਾਦਸੇ ਵੇਲੇ ਜਹਾਜ਼ ‘ਚ 95 ਯਾਤਰੀ ਅਤੇ ਚਾਲਕ ਦਲ ਦੇ 5 ਮੈਂਬਰ ਸਵਾਰ ਸਨ। ਹਾਦਸੇ ਤੋਂ ਬਾਅਦ ਤੁਰੰਤ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ। ਜਹਾਜ਼ ਦੇ ਦੁਰਘਟਨਾਗ੍ਰਸਤ ਹੋਣ ਤੋਂ ਬਾਅਦ ਇਸ ‘ਚ ਅੱਗ ਨਹੀਂ ਲੱਗੀ ਅਤੇ ਯਾਤਰੀਆਂ ਤੇ ਚਾਲਕ ਦਲ ਦੇ ਮੈਂਬਰਾਂ ਨੂੰ ਜਹਾਜ਼ ‘ਚੋਂ ਬਾਹਰ ਕੱਢਿਆ ਜਾ ਰਿਹਾ ਹੈ।