February 5, 2025
#ਪੰਜਾਬ

ਬਨਸਪਤੀ ਅਤੇ ਘਿਓ ‘ਚ ਹੋਰ ਪਦਾਰਥਾਂ ਦੀ ਮਿਲਾਵਟ ਨਾਲ ਤਿਆਰ ਕੁਕਿੰਗ ਮੀਡੀਅਮ ਦੇ ਨਿਰਮਾਣ ‘ਤੇ ਪੂਰਨ ਪਾਬੰਦੀ : ਪੰਨੂੰ

ਅਜਿਹੇ ਮਿਲਾਵਟੀ ਪਦਾਰਥ ਮਾਲਕੀ ਖਾਧ ਪਦਾਰਥਾਂ ਵਜੋਂ ਵੀ ਨਹੀਂ ਵੇਚੇ ਜਾ ਸਕਣਗੇ

ਚੰਡੀਗੜ੍ਹ – ਜਨਤਕ ਸਿਹਤ ਦੇ ਹਿੱਤ ਵਿੱਚ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ 2006 ਦੀ ਧਾਰਾ 30 (2) (ਏ) ਅਤੇ ਫੂਡ ਸੇਫਟੀ ਐਂਡ ਸਟੈਂਡਰਡਜ਼ ਰੈਗੂਲੇਸ਼ਨਜ਼, 2011 ਦੇ ਨਿਯਮ 2.1.1. ਤਹਿਤ ਪਾਬੰਦੀ ਦੇ ਹੁਕਮ ਜਾਰੀ ਕਰਦਿਆਂ ਪੰਜਾਬ ਦੇ ਫੂਡ ਐਂਡ ਡਰੱਗ ਐਡਮਿਨਸਟ੍ਰੇਸ਼ਨ ਕਮਿਸ਼ਨਰ ਸ. ਕਾਹਨ ਸਿੰਘ ਪੰਨੂੰ ਨੇ ਦੱÎਸਿਆ ਕਿ ਬਨਸਪਤੀ ਵਿੱਚ ਹੋਰ ਪਦਾਰਥਾਂ ਦੀ ਮਿਲਾਵਟ ਅਤੇ ਘਿਓ ਵਿੱਚ ਦੁੱਧ ਦੀ ਫੈਟ ਤੋਂ ਬਿਨਾਂ ਹੋਰ ਪਦਾਰਥਾਂ ਦੀ ਮਿਲਾਵਟ ਨਾਲ ਤਿਆਰ ਕੀਤੇ ਕੁਕਿੰਗ ਮੀਡੀਅਮ ਦੇ ਨਿਰਮਾਣ, ਵੰਡ, ਭੰਡਾਰਨ ਅਤੇ ਵਿਕਰੀ ‘ਤੇ ਪੰਜਾਬ ਵਿੱਚ ਪਾਬੰਦੀ ਲਗਾਈ ਗਈ ਹੈ। ਅਜਿਹੇ ਮਿਸ਼ਰਣ ਮਾਲਕੀ ਖਾਧ ਪਦਾਰਥਾਂ ਵਜੋਂ ਵੀ ਨਹੀਂ ਵੇਚੇ ਜਾ ਸਕਣਗੇ। ਉਨ੍ਹਾਂ ਕਿਹਾ ਕਿ ਇਹ ਹੁਕਮ 1 ਸਾਲ ਲਈ ਲਾਗੂ ਕੀਤੇ ਗਏ ਹਨ ਜੋ ਕਿ 15 ਜਨਵਰੀ, 2020 ਤੋਂ ਪ੍ਰਭਾਵੀ ਹੋਣਗੇ। ਉਨ੍ਹਾਂ ਦੱਸਿਆ ਕਿ ਫੂਡ ਐਂਡ ਡਰੱਗ ਐਡਮਿਸਟ੍ਰੇਸ਼ਨ ਕਮਿਸ਼ਨਰ, ਪੰਜਾਬ ਦੇ ਦਫ਼ਤਰ ਵੱਲੋ ਸਤੰਬਰ ਮਹੀਨੇ ਦੌਰਾਨ ਕਈ ਫਰਮਾਂ ਦੇ ਲਾਇਸੰਸ ਰੱਦ ਕੀਤੇ ਗਏ ਸਨ ਜੋ ਕਿ ਰੈਗੂਲੇਸ਼ਨਜ਼ 2011 ਦੇ ਨਿਯਮਾਂ ਦੀ ਉਲੰਘਣਾ ਕਰਕੇ ਅਜਿਹੇ ਮਿਲਾਵਟੀ ਮਿਸ਼ਰਣ ਤਿਆਰ ਕਰ ਰਹੀਆਂ ਸਨ। ਪਰ ਸੂਬੇ ਤੋਂ ਬਾਹਰ ਤਿਆਰ ਕੀਤੇ ਉਤਪਾਦਾਂ ਨਾਲ ਅਜਿਹੇ ਮਿਲਾਵਟੀ ਮਿਸ਼ਰਣਾਂ ਦੀ ਵਿਕਰੀ ਹੁੰਦੀ ਰਹੀ ਇਸ ਲਈ ਸਤੰਬਰ ਮਹੀਨੇ ਸਤੰਬਰ ਮਹੀਨੇ ਦੇ ਅੱਧ ਵਿੱਚ ਪੰਜਾਬ ਵਿੱਚ ਅਜਿਹੇ ਮਿਲਾਵਟੀ ਮਿਸ਼ਰਣਾਂ ਦੇ ਨਿਰਮਾਣ/ਵਿਕਰੀ/ਵੰਡ ‘ਤੇ ਮੁਕੰਮਲ ਪਾਬੰਦੀ ਲਗਾਉਣ ਸਬੰਧੀ ਇਤਰਾਜ਼ ਮੰਗੇ ਗਏ ਅਤੇ ਕਿਸੇ ਵੀ ਤਰ੍ਹਾਂ ਦੇ ਇਤਰਾਜ਼ ਦਰਜ ਕਰਵਾਉਣ ਲਈ 15 ਦਿਨ ਦਾ ਸਮਾਂ ਦਿੱਤਾ ਗਿਆ।ਮੈਸਰਜ਼ ਤਪਨ ਐਗਰੋ ਇੰਡਸਟਰੀਜ਼ ਪ੍ਰਾਈਵੇਟ ਲਿਮਟਿਡ, ਆਗਰਾ ਵੱਲੋਂ ਇਸ ਨੋਟਿਸ ਸਬੰਧੀ ਇਤਰਾਜ਼ ਦਰਜ ਕਰਵਾਇਆ ਗਿਆ। ਮੈਸਰਜ਼ ਤਪਨ ਐਗਰੋ ਇੰਡਸਟਰੀਜ਼ ਪ੍ਰਾਈਵੇਟ ਲਿਮਟਿਡ ਦੇ ਨੁਮਾਇੰਦੇ ਨੂੰ ਨਿੱਜੀ ਸੁਣਵਾਈ ਲਈ ਦਾ ਮੌਕਾ ਦਿੱਤਾ ਗਿਆ ਅਤੇ ਦੱਸਿਆ ਗਿਆ ਕਿ ਮੈਸਰਜ਼ ਤਪਨ ਐਗਰੋ ਇੰਡਸਟਰੀਜ਼ ਪ੍ਰਾਈਵੇਟ ਲਿਮਟਿਡ ਵੱਲੋਂ ਤਿਆਰ ਕੀਤੇ ਜਾਂਦੇ ਮਿਸ਼ਰਣਾਂ ਲਈ ਫੂਡ ਸੇਫਟੀ ਐਂਡ ਸਟੈਂਡਰਡਜ਼ (ਵਿਕਰੀ ‘ਤੇ ਪਾਬੰਦੀ ਤੇ ਰੋਕ ) ਰੈਗੂਲੇਸ਼ਨਜ਼, 2011 ਦੇ ਨਿਯਮ 2.1.1. ਤਹਿਤ ਕੋਈ ਛੋਟ ਨਹੀਂ ਹੈ। ਇਹ ਵੀ ਸਪੱਸ਼ਟ ਕੀਤਾ ਗਿਆ ਕਿ ਅਜਿਹੇ ਮਿਲਾਵਟੀ ਮਿਸ਼ਰਣ ਮਾਲਕੀ ਖਾਧ ਪਦਾਰਥਾਂ ਵਜੋਂ ਵੀ ਨਹੀਂ ਵੇਚੇ ਜਾ ਸਕਦੇ।