ਸਰੋਜਨੀ ਕਲੋਨੀ ਯਮੁਨਾ ਨਗਰ ਦੇ ਵਫਦ ਵੱਲੋਂ ਅਨਿਲ ਵਿੱਜ ਨੂੰ ਮੰਗ ਪੱਤਰ-ਮੰਤਰੀ ਨੇ ਜਾਂਚ ਦਾ ਦਿੱਤਾ ਭਰੋਸਾ
ਚੰਡੀਗੜ੍ਹ – ਹਰਿਆਣਾ ਦੇ ਲੋਕਾਂ ਲਈ ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਅਨਿਲ ਵਿੱਜ ਨੂੰ ਗ੍ਰਹਿ ਮੰਤਰੀ ਬਨਾਉਣ ਦਾ ਫੈਸਲਾ ਬਹੁਤ ਵਧੀਆ ਸਾਬਤ ਹੋ ਰਿਹਾ ਹੈ ਸਾਰਾ ਦਿਨ ਅਨਿਲ ਵਿੱਜ ਦਾ ਕਮਰਾ ਹਰਿਆਣਾ ਦੇ ਵੱਖ ਵੱਖ ਜਿਲਿਆਂ ਤੋ ਆਏ ਸ਼ਿਕਾਇਤ ਕਰਤਾਵਾਂ ਨਾਲ ਭਰਿਆ ਰਹਿੰਦਾ ਹੈ ਇਸ ਸਬੰਧੀ ਕਲ ਸਰੋਜਨੀ ਕਾਲੋਨੀ ਫੇਸ 1 ਵੈਲਫੇਅਰ ਸੁਸਾਇਟੀ ਯਮੁਨਾ ਨਗਰ ਦਾ ਵਫਦ ਗ੍ਰਹਿ ਮੰਤਰੀ ਅਨਿਲ ਵਿੱਜ ਨੂੰ ਮਿਲਿਆ ਵਫਦ ਨੇ ਆਪਣੀ ਕਾਲੋਨੀ ਦੇ ਨਾਲ ਲੱਗਦੇ “ਸੰਤ ਨਿਸ਼ਚਲ ਸਿੰਘ ਪਬਲਿਕ ਸਕੂਲ “ ਦੇ ਪ੍ਰਬੰਧਕਾਂ ਦੇ ਖਿਲਾਫ ਸਰਕਾਰੀ ਜਮੀਨ ਧੋਖੇ ਨਾਲ ਅਤੇ ਗਲਤ ਤਰੀਕੇ ਨਾਲ ਹਥਿਆਉਣ ਸਬੰਧੀ ਸਾਰੀ ਲਿਖਿਤ ਸ਼ਿਕਾਇਤ ਦਿੱਤੀ ਕਿ ਕਿਸ ਤਰਾਂ ਸਰਕਾਰੀ ਅਧਿਕਾਰੀਆਂ ਨਾਲ ਮਿਲਕੇ ਇਹਨਾਂ ਨੇ ਔਉਣੇ ਪਉਣੇ ਦਾਮ ਨਾਲ ਇਹ ਸਾਰਾ ਘਪਲਾ ਕੀਤਾ ਹੈ ਮੰਤਰੀ ਸਾਹਿਬ ਨੇ ਸਾਰੀ ਸ਼ਿਕਾਇਤ ਬੜੇ ਧਿਆਨ ਨਾਲ ਪੜਕੇ ਤੇ ਇਸ ਸਬੰਧੀ ਸਾਰੀ ਜਾਂਚ ਦੱਸ ਦਿਨਾਂ ਦੇ ਅੰਦਰ ਕਰਵਾਉਣ ਦਾ ਭਰੋਸਾ ਵਫਦ ਨੂੰ ਦਿੱਤਾ ਸਾਰੇ ਆਏ ਹੋਏ ਵਫਦ ਨੇ ਅਨਿਲ ਵਿੱਜ ਦਾ ਧੰਨਵਾਦ ਕੀਤਾ ਵਫਦ ਵਿੱਚ ਸੁਸਾਇਟੀ ਦਾ ਪ੍ਰਧਾਨ ਕੇ ਐਲ ਬਾਂਸਲ, ਸੈਕਟਰੀ ਰਾਜੀਵ ਵੈਦ,ਡਾ: ਹਰੁੱਣ ਗੁਪਤਾ, ਡਾ: ਸਬੋਧ ਸ਼ਰਮਾ, ਤੇ ਲਲਿਤ ਚੌਧਰੀ ਹਾਜਰ ਸਨ