February 5, 2025
#ਪ੍ਰਮੁੱਖ ਖ਼ਬਰਾਂ #ਭਾਰਤ

ਬਿਪਿਨ ਰਾਵਤ ਬਣੇ ਚੀਫ ਆਫ ਡਿਫੈਂਸ ਸਟਾਫ

ਫੌਜ ਮੁਖੀ ਜਨਰਲ ਬਿਪਿਨ ਰਾਵਤ ਨੂੰ ਦੇਸ਼ ਦਾ ਪਹਿਲਾ ‘ਚੀਫ ਆਫ ਡਿਫੈਂਸ ਸਟਾਫ’ ਬਣਾਇਆ ਗਿਆ ਹੈ। ਜਿਸ ਦਾ ਸਰਕਾਰ ਵਲੋਂ ਰਸਮੀ ਐਲਾਨ ਕੀਤਾ ਗਿਆ ਹੈ। ਉਨ੍ਹਾਂ ਦਾ ਕਾਰਜਕਾਲ 3 ਸਾਲ ਲਈ ਹੋਵੇਗਾ। ਸੀ.ਡੀ.ਐੱਸ. ਦੀ ਪੋਸਟ ਚਾਰ ਸਟਾਰ ਰੈਂਕ ਦੇ ਜਨਰਲ ਦੀ ਹੋਵੇਗੀ। ਦੱਸਣਯੋਗ ਹੈ ਕਿ ਬਿਪਿਨ ਰਾਵਤ 31 ਦਸੰਬਰ ਨੂੰ ਆਰਮੀ ਫੌਜ ਮੁਖੀ ਦੇ ਆਹੁਦੇ ਤੋਂ ਰਿਟਾਇਰ ਹੋ ਰਹੇ ਹਨ।ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 15 ਅਗਸਤ ਨੂੰ ਆਪਣੇ ਸੰਬੋਧਨ ਇਸ ਦਾ ਐਲਾਨ ਕੀਤਾ ਸੀ। ਪੀ.ਐੱਮ. ਮੋਦੀ ਨੇ ਕਿਹਾ ਸੀ ਕਿ ਹੁਣ ਸਰਕਾਰ ‘ਚੀਫ ਆਫ ਡਿਫੈਂਸ ਸਟਾਫ’ ਨਿਯੁਕਤ ਕਰੇਗੀ। ਕਾਰਗਿਲ ਯੁੱਧ ਦੌਰਾਨ ਵੀ ਸੀ.ਡੀ.ਐੱਸ. ਨੇ ਮੰਗ ਕੀਤੀ ਸੀ।