ਐੈਸ.ਐਸ. ਪੀ ਮੋਗਾ ਦੇ ਨਿਰਦੇਸ਼ਾਂ ਤਹਿਤ ਬਾਘਾ ਪੁਰਾਣਾ ਪੁਲਿਸ ਵੱਲੋਂ ਨਾਜਾਇਜ਼ ਹਥਿਆਰਾਂ ਸਮੇਤ ਇੱਕ ਗਿਰੋਹ ਕਾਬੂ
ਬਾਘਾ ਪੁਰਾਣਾ – ਸਥਾਨਿਕ ਡੀ.ਐਸ.ਪੀ ਕੇਸਰ ਸਿੰਘ ਅਤੇ ਸਥਾਨਿਕ ਪੁਲਿਸ ਇੰਸਪੈਕਟਰ ਕੁਲਵਿੰਦਰ ਸਿੰਘ ਧਾਲੀਵਾਲ ਨੇ ਪ੍ਰੈਸ ਮਿਟਿੰਗ ਕਰਦੇ ਹੋਏ ਦੱਸਿਆ ਕਿ ਸਾਡੀ ਪੁਲਿਸ ਪਾਰਟੀ ਪਿੰਡ ਲੰਗੇਆਣਾ ਵਿਖੇ ਤਫਤੀਸ਼ ਕਰ ਰਹੀ ਸੀ ਕਿ ਮੁਕਬਰ ਦੀ ਸੂਚਨਾ ਤੇ ਅਧਾਰਤ ਦੋਸ਼ੀ ਅਰਸ਼ਦੀਪ ਸਿੰਘ ਉਰਫ ਬਿੱਲਾ ਪੁਤਰ ਦਰਸ਼ਨ ਸਿੰਘ ਵਾਸੀ ਜੈ ਸਿੰਘ ਵਾਲਾ, ਕੁਲਵੰਤ ਸਿੰਘ ਉਰਫ ਰਵੀ ਪੁੱਤਰ ਗੁਰਮੇਲ ਸਿੰਘ ਵਾਸੀ ਭਿੰਡਰ ਕਲਾਂ, ਮੋਗਾ ਇਹ ਸਾਰੇ ਜਾਣੇ ਮੁੱਦਕੀ ਰੋਡ ਤੋ ਲਿੰਕ ਰੋਡ ਨੱਥੂਵਾਲਾ ਦੇ ਨਜ਼ਦੀਕ ਖੜ੍ਹੇ ਹਨ ਜੋ ਕਿ ਕਿਸੇ ਵਾਹਨ ਦੀ ਦੀ ਉਡੀਕ ਕਰ ਰਹੇ ਹਨ। ਅਗਰ ਪੁਲਿਸ ਪਾਰਟੀ ਨੇ ਰੇਡ ਮਾਰੇ ਤਾਂ ਇਹ ਕਾਬੂ ਆ ਸਕਦੇ ਹਨ। ਜਿਸ ਤੇ ਪਹਾੜਾ ਸਿੰਘ ਨੇ ਐਸ.ਆਈ. ਮੋਗਾ ਦੀ ਟੀਮ ਨੇ ਮੌਕੇ ਤੇ ਜਾ ਕੇ ਤਿੰਨਾਂ ਨੂੰ ਕਾਬੂ ਕਰ ਲਿਆ। ਅਰਸ਼ਦੀਪ ਸਿੰਘ ਕੋਲੋ ਪਿਸਤੌਲ ਅਤੇ 4 ਰੋਂਦ ਮਿਲੇ ਕੁਲਵੰਤ ਸਿੰਘ ਕੋਲੋ 32 ਬੋਰ 4 ਰੋਂਦ ਮਿਲੇ, ਅੰਮ੍ਰਿਤਪਾਲ ਸਿੰਘ ਕੋਲੋ ਤੇਜ ਹਥਿਆਰ ਕਿਰਚ ਬ੍ਰਾਮਦ ਕੀਤੀ ਗਈ। ਪੁਲਿਸ ਨੇ ਦੋਸ਼ੀਆਂ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ ਤੇ ਆਪਣੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।