ਕਰਨ ਢਿੱਲੋਂ ਦੇ ਜ਼ਿਲ੍ਹਾ ਯੋਜਨਾ ਬੋਰਡ ਬਰਨਾਲਾ ਦੇ ਚੇਅਰਮੈਨ ਬਣਨ ਤੇ ਸੋਨੀ ਸ਼ੇਰਪੁਰ ਵੱਲੋਂ ਖੁਸ਼ੀ ਦਾ ਪ੍ਰਗਟਾਵਾ
ਸ਼ੇਰਪੁਰ – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਦਿਆਂ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਸਰਦਾਰ ਕੇਵਲ ਸਿੰਘ ਢਿੱਲੋਂ ਦੇ ਹੋਣਹਾਰ ਸਪੁੱਤਰ ਤੇ ਨੌਜਵਾਨ ਆਗੂ ਕਰਨ ਇੰਦਰ ਸਿੰਘ ਢਿੱਲੋਂ (ਕਰਨ ਢਿੱਲੋਂ) ਨੂੰ ਜ਼ਿਲ੍ਹਾ ਯੋਜਨਾ ਬੋਰਡ ਬਰਨਾਲਾ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ । ਕਰਨ ਢਿੱਲੋਂ ਦੀ ਇਸ ਨਿਯੁਕਤੀ ਤੇ ਸ਼ੇਰਪੁਰ ਤੋਂ ਯੂਥ ਕਾਂਗਰਸੀ ਆਗੂ ਸਤਿੰਦਰਪਾਲ ਸਿੰਘ ਸੋਨੀ ਵੱਲੋਂ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਹੈ। ਸਤਿੰਦਰਪਾਲ ਸਿੰਘ ਸੋਨੀ ਸ਼ੇਰਪੁਰ ਨੇ ਖੁਸ਼ੀ ਜ਼ਾਹਿਰ ਕਰਦਿਆਂ ਪੂਰੇ ਢਿੱਲੋਂ ਪਰਿਵਾਰ ਨੂੰ ਕਰਨ ਢਿੱਲੋ ਦੀ ਨਿਯੁਕਤੀ ਤੇ ਵਧਾਈ ਦਿੱਤੀ ਹੈ । ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਇੱਕ ਯੋਗ ਤੇ ਸੂਝਵਾਨ ਨੌਜਵਾਨ ਵਿਅਕਤੀ ਨੂੰ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਵਜੋਂ ਚੁਣਿਆ ਗਿਆ ਹੈ, ਜਿਸ ਤਰ੍ਹਾਂ ਸਰਦਾਰ ਕੇਵਲ ਸਿੰਘ ਢਿੱਲੋਂ ਜੋ ਕਿ ਵਿਕਾਸ ਪੁਰਸ਼ ਦੇ ਨਾਂਅ ਨਾਲ ਜਾਣੇ ਜਾਂਦੇ ਹਨ ਹੁਣ ਉਨ੍ਹਾਂ ਦੇ ਸਪੁੱਤਰ ਕਰਨ ਢਿੱਲੋਂ ਵੀ ਉਸੇ ਤਰ੍ਹਾਂ ਜ਼ਿਲ੍ਹੇ ਵਿੱਚ ਦੂਰ ਅੰਦੇਸ਼ੀ ਸੋਚ ਸਦਕਾ ਜ਼ਿਲ੍ਹੇ ਦੇ ਕੰਮਾਂ ਨੂੰ ਤੇਜ਼ੀ ਨਾਲ ਅੱਗੇ ਵਧਾਉਣਗੇ