ਦੇਸ਼ ਦੇ ਨਵੇਂ ਫ਼ੌਜ ਮੁਖੀ ਬਣੇ ਜਨਰਲ ਮੁਕੁੰਦ ਨਰਵਾਨੇ
![](https://blastingskyhawk.com/wp-content/uploads/2020/01/4.jpg)
ਨਵੀਂ ਦਿੱਲੀ – ਜਨਰਲ ਮਨੋਜ ਮੁਕੁੰਦ ਨਰਵਾਨੇ ਨੇ ਨਵੇਂ ਫ਼ੌਜ ਮੁਖੀ ਵਜੋਂ ਜ਼ਿੰਮੇਵਾਰੀ ਸੰਭਾਲ ਲਈ ਹੈ। ਉਹ ਦੇਸ਼ ਦੇ 28ਵੇਂ ਫ਼ੌਜ ਮੁਖੀ ਹਨ। ਉਨ੍ਹਾਂ ਜਨਰਲ ਬਿਪਿਨ ਰਾਵਤ ਦੀ ਜਗ੍ਹਾ ਲਈ। ਇਸ ਤੋਂ ਪਹਿਲਾਂ ਅੱਜ ਜਨਰਲ ਬਿਪਿਨ ਰਾਵਤ ਫ਼ੌਜ ਮੁਖੀ ਦੇ ਅਹੁਦੇ ਤੋਂ ਰਿਟਾਇਰ ਹੋਏ। ਜਨਰਲ ਬਿਪਿਨ ਰਾਵਤ ਭਲਕੇ ਯਾਨੀ ਇਕ ਜਨਵਰੀ ਤੋਂ ਚੀਫ ਆਫ ਡਿਫੈਂਸ ਸਟਾਫ ਅਹੁਦੇ ਦੀ ਜ਼ਿੰਮੇਵਾਰੀ ਸੰਭਾਲਣਗੇ। ਜਨਰਲ ਬਿਪਿਨ ਰਾਵਤ ਦੇਸ਼ ਦੇ ਪਹਿਲੇ ਸੀਡੀਐੱਸ ਹੋਣਗੇ। ਸੀਡੀਐੱਸ ਦੀ ਨਿਯਕਤੀ ਤਿੰਨਾਂ ਫ਼ੌਜਾਂ ਵਿਚਕਾਰ ਬਿਹਤਰੀਨ ਤਾਲਮੇਲ ਲਈ ਕੀਤੀ ਗਈ ਹੈ।