February 4, 2025
#ਦੇਸ਼ ਦੁਨੀਆਂ

ਹਥਿਆਰ ਰੱਖਣ ਵਾਲੇ ਕਾਨੂੰਨ ਕਰਕੇ ਬਚੀਆਂ ਕਈ ਜਾਨਾਂ: ਟਰੰਪ

ਟੈਕਸਾਸ – ਅਮਰੀਕਾ ਦੇ ਟੈਕਸਾਸ ਵਿੱਚ ਇਕ ਚਰਚ ਵਿਚ ਹੋਈ ਗੋਲੀਬਾਰੀ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਟੈਕਸਾਸ ਵਿਚ ਪ੍ਰਾਰਥਨਾ ਸਥਾਨ ਤੇ ਹਥਿਆਰ ਲਿਜਾਣ ਦੀ ਆਗਿਆ ਦੇ ਕਾਨੂੰਨ ਦੇ ਕਾਰਨ ਚਰਚ ਵਿੱਚ 240 ਤੋਂ ਵਧੇਰੇ ਲੋਕਾਂ ਦੀ ਜਾਨ ਬਚ ਗਈ| ਇਸ ਗੋਲੀਬਾਰੀ ਵਿਚ ਹਾਲਾਂਕਿ ਦੋ ਲੋਕਾਂ ਦੀ ਮੌਤ ਹੋ ਗਈ ਸੀ|ਇਕ ਵਿਅਕਤੀ ਨੇ ਚਰਚ ਵਿੱਚ ਚਰਚ ਸਰਵਿਸ ਦੌਰਾਨ ਗੋਲੀਬਾਰੀ ਕਰ ਦਿੱਤੀ ਸੀ, ਜਿਸ ਵਿਚ ਦੋ ਵਿਅਕਤੀਆਂ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ ਹਾਲਾਂਕਿ ਚਰਚ ਦੇ ਸੁਰੱਖਿਆ ਕਰਮਚਾਰੀਆਂ ਦੀ ਕਾਰਵਾਈ ਵਿਚ ਹਮਲਾਵਰ ਮਾਰਿਆ ਗਿਆ ਸੀ| ਟਰੰਪ ਨੇ ਕਿਹਾ ਕਿ ਇਹ ਘਟਨਾ 6 ਸਕਿੰਟ ਵਿੱਚ ਖਤਮ ਹੋ ਗਈ| ਉਹਨਾਂ ਨੇ 242 ਸ਼ਰਧਾਲੂਆਂ ਦੀ ਰੱਖਿਆ ਕਰਨ ਵਾਲੇ ਬਹਾਦਰ ਸੁਰੱਖਿਆ ਕਰਮਚਾਰੀਆਂ ਦਾ ਧੰਨਵਾਦ ਕੀਤਾ| ਟੈਕਸਾਸ ਵਿਚ ਹਥਿਆਰ ਨਾਲ ਲਿਜਾਣ ਦੇ ਕਾਨੂੰਨ ਦੇ ਕਾਰਨ ਉਹਨਾਂ ਨੇ ਹਮਲਾਵਰ ਨੂੰ ਢੇਰ ਕਰ ਦਿੱਤਾ|ਸ਼ਹਿਰ ਦੇ ਪੁਲੀਸ ਮੁਖੀ ਜੇਪੀ ਬੇਵੇਰਿੰਗ ਨੇ ਦੱਸਿਆ ਕਿ ਹਮਲਾਵਰ ਸਵੇਰੇ ਵੈਸਟ ਫ੍ਰੀਵੇਅ ਚਰਚ ਆਫ ਕ੍ਰਾਈਸਟ ਵਿੱਚ ਦਾਖਲ ਹੋਇਆ ਤੇ ਕੁਝ ਦੇਰ ਅੰਦਰ ਬੈਠਾ ਰਿਹਾ| ਫਿਰ ਅਚਾਨਕ ਉੱਠਿਆ ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ| ਗੋਲੀਬਾਰੀ ਦੀ ਲਪੇਟ ਵਿੱਚ ਆ ਕੇ ਦੋ ਲੋਕਾਂ ਦੀ ਮੌਤ ਹੋ ਗਈ| ਉਹਨਾਂ ਨੇ ਦੱਸਿਆ ਕਿ ਚਰਚ ਵਿੱਚ ਤਾਇਨਾਤ ਸੁਰੱਖਿਆ ਟੀਮ ਨੇ ਹਮਲਾਵਰ ਨੂੰ ਤੁਰੰਤ ਢੇਰ ਕਰ ਦਿੱਤਾ, ਜਿਸ ਨਾਲ ਜ਼ਿਆਦਾ ਨੁਕਸਾਨ ਨਹੀਂ ਹੋਇਆ|