Farmers Struggle can become International event : Swami
ਕਿਸਾਨਾਂ ਦਾ ਅੰਦੋਲਨ ਛੇਤੀ ਬਣ ਸਕਦਾ ਹੈ ਕੌਮਾਂਤਰੀ ਮੁੱਦਾ-ਸੁਬਰਾਮਨੀਅਨ ਸਵਾਮੀ
ਚੰਡੀਗੜ੍ਹ, 13 ਫਰਵਰੀ
ਭਾਜਪਾ ਦੇ ਸੰਸਦ ਮੈਂਬਰ ਸੁਬਰਾਮਨੀਅਨ ਸਵਾਮੀ ਨੇ ਅੱਜ ਟਵੀਟ ਕਰਕੇ ਕੇਂਦਰ ਦੇ ਕਿਸਾਨ ਅੰਦੋਲਨ ਪ੍ਰਤੀ ਰਵੱਈੲੇ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਜਲਦੀ ਅੰਤਰਰਾਸ਼ਟਰੀ ਮੁੱਦਾ ਬਣ ਸਕਦਾ ਹੈ ਕਿਉਂਕਿ ਮਨੁੱਖੀ ਅਧਿਕਾਰ ਸਮੂਹ ਸੰਯੁਕਤ ਰਾਸ਼ਟਰ ਦੇ ਕੌਮਾਂਤਰੀ ਕਿਰਤ ਸੰਗਠਨ ਤੱਕ ਪਹੁੰਚਣ ਦੀ ਯੋਜਨਾ ਬਣਾ ਰਹੇ ਹਨ। ਸੰਯੁਕਮ ਰਾਸ਼ਟਰ ਦੀ ਇਸ ਬਾਡੀ ਦਾ ਭਾਰਤ ਵੀ ਮੈਂਬਰ ਹੈ।