February 5, 2025
#ਪ੍ਰਮੁੱਖ ਖ਼ਬਰਾਂ #ਮਨੋਰੰਜਨ

Kartik spotted cycling, Fans Said Copying Salman

ਸਾਈਕਲ ਚਲਾਉਂਦੇ ਨਜ਼ਰ ਆਏ ਕਾਰਤਿਕ ਆਰੀਅਨ, ਲੋਕਾਂ ਨੇ ਕਿਹਾ- ‘ਸਲਮਾਨ ਨੂੰ ਕਾਪੀ ਕਰ ਰਹੇ ਹੋ’

ਬਾਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਕਿਸੇ ਨਾ ਕਿਸੇ ਕਾਰਨ ਸੁਰਖ਼ੀਆਂ ’ਚ ਆ ਹੀ ਜਾਂਦਾ ਹੈ। ਕਾਰਤਿਕ ਸਭ ਤੋਂ ਡਾਊਨ ਟੂ ਅਰਥ ਰਹਿਣ ਵਾਲੇ ਸਿਤਾਰਿਆਂ ’ਚੋਂ ਇਕ ਹੈ। ਕਾਰਤਿਕ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ – ਕੀ ‘ਕੇ. ਜੀ. ਐੱਫ. 2’ ’ਚ ਇੰਦਰਾ ਗਾਂਧੀ ਦੀ ਭੂਮਿਕਾ ਨਿਭਾਅ ਰਹੀ ਹੈ ਰਵੀਨਾ ਟੰਡਨ, ਜਾਣੋ ਸੱਚਾਈ

ਇਸ ਵੀਡੀਓ ’ਚ ਕਾਰਤਿਕ ਸੜਕਾਂ ’ਤੇ ਸਾਈਕਲ ਚਲਾਉਂਦੇ ਨਜ਼ਰ ਆ ਰਹੇ ਹਨ। ਕਾਰਤਿਕ ਦੀ ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਾਰਤਿਕ ਨੇ ਭਾਈਜਾਨ ਸਲਮਾਨ ਖ਼ਾਨ ਨੂੰ ਕਾਪੀ ਕੀਤਾ ਹੈ।

ਵੀਡੀਓ ’ਚ ਕਾਰਤਿਕ ਆਰੀਅਨ ਫੁੱਟਬਾਲ ਖੇਡਣ ਤੋਂ ਬਾਅਦ ਸਾਈਕਲ ਨਾਲ ਆਪਣੇ ਘਰ ਜਾਂਦੇ ਨਜ਼ਰ ਆ ਰਹੇ ਹਨ। ਕਾਰਤਿਕ ਕੈਜ਼ੂਅਲ ਲੁੱਕ ’ਚ ਹਨ। ਕੋਵਿਡ ਪ੍ਰੋਟੋਕਾਲ ਨੂੰ ਫਾਲੋਅ ਕਰਦਿਆਂ ਕਾਰਤਿਕ ਨੇ ਮਾਸਕ ਵੀ ਲਗਾਇਆ ਹੈ।

ਕਾਰਤਿਕ ਦੀ ਇਹ ਵੀਡੀਓ ਜਿਵੇਂ ਹੀ ਵਾਇਰਲ ਹੋਈ ਤਾਂ ਕਈ ਲੋਕਾਂ ਨੇ ਉਸ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਜਿਥੇ ਕਈ ਲੋਕ ਇਹ ਕਹਿੰਦੇ ਦਿਖੇ ਕਿ ਕਾਰਤਿਕ ਨੇ ਸਲਮਾਨ ਨੂੰ ਕਾਪੀ ਕੀਤਾ ਹੈ, ਉਥੇ ਕਈ ਲੋਕਾਂ ਨੇ ਅਦਾਕਾਰ ਦੇ ਜ਼ਮੀਨ ਨਾਲ ਜੁੜੇ ਰਹਿਣ ਦੀ ਤਾਰੀਫ਼ ਕੀਤੀ।

Kartik spotted cycling, Fans Said Copying Salman

Ravina will play the role of Indira