February 5, 2025
#ਟ੍ਰਾਈਸਿਟੀ #ਪ੍ਰਮੁੱਖ ਖ਼ਬਰਾਂ

People joining AAP in large numbers continues

ਆਪ ਵਿੱਚ ਸ਼ਾਮਲ  ਹੋਣ ਵਾਲੇ  ਵਾਲਿਆਂ  ਦਾ  ਸਿਲਸਿਲਾ ਲਗਾਤਾਰ ਜਾਰੀ

ਮੁਸਲਿਮ ਭਾਈਚਾਰੇ ਦੇ ਵੱਡੇ ਵਫ਼ਦ ਨੇ ਕੁਲਵੰਤ ਸਿੰਘ ਦੇ ਨਾਲ ਖੜ੍ਹਨ ਦਾ ਕੀਤਾ ਐਲਾਨ

ਮੋਹਾਲੀ  : 9 ਫ਼ਰਵਰੀ  (               ):
ਮੋਹਾਲੀ ਵਿਧਾਨ ਸਭਾ ਹਲਕੇ ਤੋਂ ਆਪ ਦੇ ਉਮੀਦਵਾਰ ਅਤੇ ਮੋਹਾਲੀ ਕਾਰਪੋਰੇਸ਼ਨ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਦਾ ਚੋਣ ਪ੍ਰਚਾਰ ਲਗਾਤਾਰ ਹੋਰ ਤੇਜ਼ ਹੁੰਦਾ ਜਾ ਰਿਹਾ ਹੈ  ।
ਜਿਵੇਂ ਜਿਵੇਂ ਹੀ ਚੋਣਾਂ ਦਾ ਦੌਰ ਨੇੜੇ ਆ ਰਿਹਾ ਹੈ  ,ਉਵੇਂ- ਉਵੇਂ ਹੀ ਆਪ ਦੇ  ਵਿੱਚ ਸ਼ਾਮਲ ਹੋਣ ਵਾਲਿਆਂ ਦੀ ਕਤਾਰ ਹੋਰ ਲੰਮੇਰੀ ਹੁੰਦੀ ਜਾ ਰਹੀ ਹੈ  ।ਅੱਜ ਸੰਖੇਪ ਪ੍ਰੰਤੂ ਪ੍ਰਭਾਵਸ਼ਾਲੀ ਮੀਟਿੰਗ ਦੇ ਦੌਰਾਨ ਮੁਹਾਲੀ ਦੇ ਕਈ ਬਸ਼ਿੰਦਿਆਂ ਨੇ  ਆਪ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਅਤੇ ਇਨ੍ਹਾਂ ਦਾ ਸਾਫ ਇਹ ਕਹਿਣਾ ਸੀ ਕਿ  ਅਸੀਂ ਕੁਲਵੰਤ ਸਿੰਘ ਨੂੰ  ਜਿਤਵਾ ਕੇ ਹੀ ਦਮ ਲਵਾਂਗੇ   ।
ਅੱਜ ਆਪ ਦੇ ਸੈਕਟਰ 79 ਸਥਿਤ ਦਫਤਰ ਵਿਖੇ ਮੁਸਲਮਾਨ ਭਾਈਚਾਰੇ ਨਾਲ ਸਬੰਧਤ ਵੱਡੀ ਗਿਣਤੀ ਵਿੱਚ ਇਲਾਕੇ ਦੇ ਮੋਹਤਬਰ ਵਿਅਕਤੀਆਂ ਨੇ ਕੁਲਵੰਤ ਸਿੰਘ ਨੂੰ ਜਿਤਾਉਣ ਦੇ ਲਈ ਆਪ ਦਾ ਪੱਲਾ ਫਡ਼ਿਆ  । ਆਪ ਵਿੱਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਸ਼ਾਮਲ ਹੋਣ ਤੋਂ ਬਾਅਦ ਸਪੱਸ਼ਟ ਕਿਹਾ ਕਿ ਉਹ ਕੁਲਵੰਤ ਸਿੰਘ ਦੇ ਹੱਕ ਵਿਚ ਘਰ -ਘਰ ਜਾ ਕੇ ਖ਼ੁਦ ਚੋਣ ਪ੍ਰਚਾਰ ਕਰਨਗੇ । ਮੁਹਾਲੀ ਹਲਕੇ ਦੇ ਲੋਕੀਂ ਬਲਬੀਰ ਸਿੱਧੂ ਤੋਂ ਤੰਗ ਆ ਚੁੱਕੇ ਹਨ  ,ਉਹ ਹਰ ਹੀਲੇ ਬਲਬੀਰ ਸਿੱਧੂ ਨੂੰ ਸਬਕ ਸਿਖਾਉਣਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ  ਉਹ  ਬਲਵੀਰ ਸਿੰਘ ,  ਜਿਸ ਕੋਲੋਂ 15 ਸਾਲਾਂ ਵਿੱਚ ਵੀ ਕੁਝ ਨਹੀਂ ਹੋ ਸਕਿਆ ਤੋਂ ਹੁਣ ਕੋਈ ਆਸ ਨਹੀਂ ਹੈ ।ਮੁਸਲਿਮ ਭਾਈਚਾਰੇ ਦੇ ਵੱਡੀ ਗਿਣਤੀ ਵਿਚ ਅੱਜ ਆਪ ਵਿੱਚ ਸ਼ਾਮਲ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁਹਾਲੀ ਕਾਰਪੋਰੇਸ਼ਨ ਦੇ ਸਾਬਕਾ ਮੇਅਰ ਅਤੇ ਮੋਹਾਲੀ ਵਿਧਾਨ ਸਭਾ ਹਲਕਾ  ਤੋਂ ਆਪ ਦੇ ਉਮੀਦਵਾਰ ਕੁਲਵੰਤ ਸਿੰਘ ਨੇ ਕਿਹਾ ਕਿ    ਉਹ ਜਿੱਥੇ ਵੀ ਆਪਣੀ ਚੋਣ ਮੁਹਿੰਮ ਦੇ ਦੌਰਾਨ ਪ੍ਰਚਾਰ ਕਰਨ ਦੇ ਲਈ ਜਾਂਦੇ ਹਨ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਲੋਕ ਵੱਡੀ ਗਿਣਤੀ ਵਿਚ ਲਗਾਤਾਰ ਆਪ ਵਿੱਚ ਸ਼ਾਮਲ ਹੁੰਦੇ ਜਾ ਰਹੇ ਹਨ ਅਤੇ ਆਪੋ ਆਪਣੀਆਂ ਡਿਊਟੀਆਂ ਖ਼ੁਦ ਸੰਭਾਲ  ਰਹੇ ਹਨ  ।

ਉਨ੍ਹਾਂ ਕਿਹਾ  ਕਿ  ਜਿਥੇ ਮੋਹਾਲੀ ਵਿਧਾਨ ਸਭਾ ਹਲਕੇ ਦਾ ਸਰਬਪੱਖੀ ਵਿਕਾਸ ਕੀਤਾ ਜਾਵੇਗਾ  ,ਉੱਥੇ ਇਸ ਦੇ ਨਾਲ  ਜੋ ਕੰਮ ਅਧੂਰੇ ਪਏ ਹਨ ਉਨ੍ਹਾਂ ਨੂੰ ਪੂਰਾ ਕੀਤਾ ਜਾਵੇਗਾ  ।ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਆਪ ਵਿੱਚ ਜਿਸ ਤੇਜ਼ੀ ਨਾਲ ਲੋਕੀਂ ਖ਼ਾਸ ਕਰਕੇ ਮੁਹਾਲੀ ਹਲਕੇ ਦੇ ਲੋਕੀਂ ਕੁਲਵੰਤ ਸਿੰਘ ਦੀ ਚੋਣ ਮੁਹਿੰਮ ਨੂੰ ਆਪਣੇ ਹੱਥੀਂ ਚਲਾ ਰਹੇ ਹਨ ।ਇਨ੍ਹਾਂ ਸਰਗਰਮੀਆਂ ਤੋਂ ਕੁਲਵੰਤ ਸਿੰਘ ਦੀ ਜਿੱਤ ਯਕੀਨੀ ਜਾਪਦੀ ਹੈ  ।
ਇਸ ਮੌਕੇ ਤੇ  ਮੁਹੰਮਦ ਨਜ਼ੀਮ  ,ਮੁਹੰਮਦ ਵਸੀਮ  ,ਸਮੀਰ ਅਹਿਮਦ  ,ਇਮਰਾਨ  ਹਾਜ਼ਰ ਸਨ  ।

People joining AAP in large numbers continues

viral video: head of wife in one