18 year old Punjabi Student found dead in Canada
ਕੈਨੇਡਾ ਚ 18 ਸਾਲਾ ਪੰਜਾਬੀ ਵਿਦਿਆਰਥੀ ਦੀ ਮਿਲੀ ਲਾਸ਼
ਵੈਨਕੂਵਰ : ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਕੈਮਲੂਪਸ ਦੇ ਇਕ ਦਿਹਾਤੀ ਖੇਤਰ ‘ਚ ਇਕ 18 ਸਾਲਾ ਪੰਜਾਬੀ ਵਿਦਿਆਰਥੀ ਦੀ ਲਾਸ਼ ਮਿਲੀ, ਜੋ ਸੈਕੰਡਰੀ ਸਕੂਲ ਦਾ ਵਿਦਿਆਰਥੀ ਸੀ।
ਪੋਸਟਮਾਰਟਮ ਤੋਂ ਪਤਾ ਲੱਗਾ ਹੈ ਕਿ ਜਗਰਾਜ ਢੀਂਡਸਾ ਨਾਂ ਦੇ ਇਸ ਨੌਜਵਾਨ ਦਾ ਕਤਲ ਕੀਤਾ ਗਿਆ ਸੀ। ਹਾਲਾਂਕਿ ਮੌਤ ਦਾ ਕਾਰਨ ਨਹੀਂ ਦੱਸਿਆ ਗਿਆ ਪਰ ਇਹ ਕਿਹਾ ਗਿਆ ਹੈ ਕਿ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਹੋਈਆਂ ਸਨ। ਉਸ ਦੀ ਲਾਸ਼ ਚਿਲਕੋਟਿਨ ਰੋਡ ‘ਤੇ ਸੇਂਟ ਜੋਸੇਫ ਚਰਚ ਅਤੇ ਕਵੇਮਟਸਿਨ ਹੈਲਥ ਕਲੀਨਿਕ ਦੀ ਪਾਰਕਿੰਗ ਵਿਚੋਂ ਮਿਲੀ ਸੀ। ਉਸ ਦਾ ਕੋਈ ਅਪਰਾਧਿਕ ਰਿਕਾਰਡ ਵੀ ਨਹੀਂ ਸੀ।
ਸਾ-ਹਾਲੀ ਸੈਕੰਡਰੀ ਸਕੂਲ ਦੇ ਬੁਲਾਰੇ ਨੇ ਦਸਿਆ ਕਿ ਮ੍ਰਿਤਕ 12ਵੀਂ ਗ੍ਰੇਡ ਦਾ ਵਿਦਿਆਰਥੀ ਸੀ। 18 ਸਾਲਾ ਦੇ ਜਗਰਾਜ ਸਿੰਘ ਢੀਂਡਸਾ ਦੀ ਮੌਤ ਦੀ ਜਾਂਚ ਆਰ.ਸੀ.ਐੱਮ.ਪੀ. ਅਤੇ ਬੀ.ਸੀ. ਕੋਰੋਨਰ ਸਰਵਿਸ ਦੋਵੇਂ ਹੀ ਕਰ ਰਹੇ ਹਨ।