Patanjali Yoga Samiti Chandigarh celebrates Women’s Day in Mohali
ਪਤੰਜਲੀ ਯੋਗ ਸੰਮਤੀ ਚੰਡੀਗੜ੍ਹ ਨੇ ਮੋਹਾਲੀ ਵਿਚ ਮਨਾਇਆ ਮਹਿਲਾ ਦਿਵਸ
ਘਰ ਨੂੰ ਮਜ਼ਬੂਤੀ ਪ੍ਰਦਾਨ ਕਰਨ ਦੇ ਨਾਲ ਨਾਲ ਮਰਦਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰਦੀਆਂ ਹਨ ਅੱਜ ਦੀਆਂ ਔਰਤਾਂ : ਕੁਲਜੀਤ ਸਿੰਘ ਬੇਦੀ
ਮੋਹਾਲੀ ਦੇ ਫੇਜ਼ 3ਬੀ1 ਮੁਹਾਲੀ ਵਿਖੇ ਮਹਿਲਾ ਪਤੰਜਲੀ ਯੋਗ ਸੰਮਤੀ ਰਾਜ ਚੰਡੀਗੜ੍ਹ ਵੱਲੋਂ ਮਹਿਲਾ ਦਿਵਸ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਕੁਲਜੀਤ ਸਿੰਘ ਬੇਦੀ ਡਿਪਟੀ ਮੇਅਰ ਮੋਹਾਲੀ ਅਤੇ ਉਨ੍ਹਾਂ ਦੀ ਪਤਨੀ ਦਮਨਜੀਤ ਕੌਰ ਵਿਸ਼ੇਸ਼ ਤੌਰ ਤੇ ਪੁੱਜੇ। ਜਗਜੀਤ ਕੌਰ ਸਿੱਧੂ ਪ੍ਰਧਾਨ ਵੂਮੈਨ ਵੈਲਫੇਅਰ ਐਸੋਸੀਏਸ਼ਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਮੌਕੇ ਬੋਲਦਿਆਂ ਕੁਲਜੀਤ ਸਿੰਘ ਬੇਦੀ ਨੇ ਸਮਾਜ ਵਿੱਚ ਔਰਤਾਂ ਦੇ ਯੋਗਦਾਨ, ਮਹਿਲਾ ਸਸ਼ਕਤੀਕਰਨ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਔਰਤਾਂ ਕਈ ਫਰੰਟ ਤੇ ਕੰਮ ਕਰਦੀਆਂ ਹਨ ਅਤੇ ਘਰ ਨੂੰ ਮਜ਼ਬੂਤੀ ਪ੍ਰਦਾਨ ਕਰਨ ਦੇ ਨਾਲ ਨਾਲ ਮਰਦਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਲਈ ਕਿਹਾ ਜਾਂਦਾ ਹੈ ਕਿ ਕਿਸੇ ਕਾਮਯਾਬ ਮਰਦ ਪਿੱਛੇ ਹੱਥ ਔਰਤ ਦਾ ਹੀ ਹੁੰਦਾ ਹੈ।
ਬੀਬੀਆਂ ਨੂੰ ਸੰਬੋਧਨ ਕਰਦਿਆਂ ਜਗਜੀਤ ਕੌਰ ਸਿੱਧੂ ਨੇ ਸਵਾਮੀ ਜੀ ਮਹਾਰਾਜ ਵੱਲੋਂ ਯੋਗ ਨੂੰ ਲੋਕਾਂ ਤੱਕ ਪਹੁੰਚਾਉਣ ਅਤੇ ਸਮਾਜ ਨੂੰ ਸੱਭਿਆਚਾਰ ਵੱਲ ਲਿਜਾਣ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਮੁੱਖ ਮਹਿਮਾਨ ਵੱਲੋਂ ਸਮੂਹ ਸੂਬਾ ਕਾਰਜਕਾਰਨੀ, ਜ਼ਿਲ੍ਹਾ ਇੰਚਾਰਜ ਭੈਣਾਂ ਨੂੰ ਸਮਾਜ ਵਿੱਚ ਯੋਗਾ ਦੇ ਖੇਤਰ ਵਿੱਚ ਪਾਏ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸੂਬਾ ਇੰਚਾਰਜ ਸੁਧਾ ਰਾਣਾ, ਜਨਰਲ ਸਕੱਤਰ ਅੰਜਨਾ ਸੋਨੀ, ਸੂਬਾ ਕਾਰਜਕਾਰਨੀ ਰਾਜੇਸ਼ ਕੁਮਾਰੀ ਅਤੇ ਅੰਜਨਾ ਚੌਹਾਨ, ਸੂਬਾ ਮੀਡੀਆ ਇੰਚਾਰਜ ਸ੍ਰੀਮਤੀ ਸੁਨੀਤਾ ਸਿੰਘਲ, ਰਵਨੀਤ ਕੌਰ, ਪ੍ਰਭ ਮਠਾਰੂ, ਬਾਲਾ ਦੇਵੀ ਅਤੇ ਚੰਡੀਗੜ੍ਹ, ਪੰਚਕੂਲਾ ਅਤੇ ਮੁਹਾਲੀ ਦੀਆਂ 170 ਦੇ ਕਰੀਬ ਔਰਤਾਂ ਨੇ ਭਾਗ ਲਿਆ।