February 5, 2025
#ਟ੍ਰਾਈਸਿਟੀ #ਪੰਜਾਬ #ਪ੍ਰਮੁੱਖ ਖ਼ਬਰਾਂ #ਭਾਰਤੀ ਡਾਇਸਪੋਰਾ

Contracting system deeply rooted in Punjab: Navjot Sidhu

ਠੇਕੇਦਾਰੀ ਸਿਸਟਮ ਪੰਜਾਬ ਦੀਆਂ ਜੜ੍ਹਾਂ ਵਿਚ ਬੈਠਿਆਂ : ਨਵਜੋਤ ਸਿੱਧੂ 

ਕੇਜਰੀਵਾਲ ਨੂੰ ਕੀਤੇ ਤਿੱਖੇ ਸਵਾਲ 16000 ਨੂੰ ਵਿਕ ਰਹੀ ਰੇਤ 

ਸਿੱਧੂ ਨੇ ਕਿਹਾ ਕਿ ਪਿਛਲੇ ਸਮੇਂ ਵਿਚ ਅਕਾਲੀ ਅਤੇ ਕਾਂਗਰਸ ਸਰਕਾਰਾਂ ਇਕੱਠਿਆਂ ਮਿਲ ਕੇ ਵੀ 200 ਕਰੋੜ ਰੁਪਏ ਰੇਤਾ ’ਚੋਂ ਨਹੀਂ ਕੱਢ ਸਕੀਆਂ ਜਦਕਿ ਕੇਜਰੀਵਾਲ 20000 ਕਰੋੜ ਰੁਪਏ ਸਿਰਫ ਰੇਤਾ ਤੋਂ ਲਿਆਉਣ ਦੀ ਗੱਲ ਕਰਦੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁਖ ਮੰਤਰੀ ਹੁਣ ਤਕ ਸਿਰਫ ਇਕ ਮਹੀਨੇ ਵਿਚ ਹੀ 7 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲੈ ਚੁੱਕੇ ਹਨ। ਅੱਜ ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਬਦਤਰ ਹੈ। ਬੇਰੁਜ਼ਗਾਰੀ ਹੋਰ ਵਧੀ ਹੈ। 

ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਕੋਲ ਕੋਈ ਨੀਤੀ ਨਹੀਂ ਸੀ ਤੇ ਜੇਕਰ ਹੁੰਦੀ ਤਾਂ ਪਹਿਲੇ ਦਿਨ ਤੋਂ ਲਾਗੂ ਹੋ ਜਾਂਦੀ। ਸਿੱਧੂ ਨੇ ਕਿਹਾ ਕਿ ਪੰਜਾਬ ਨੂੰ ਸਿਰਫ ਨੀਤੀਆਂ ਨਾਲ ਅੱਗੇ ਲਿਆਂਦਾ ਜਾ ਸਕਦਾ ਹੈ।