Akali leader MidduKhera murder case : lookout notice of a manager of a Punjabi singer issued
ਅਕਾਲੀ ਆਗੂ ਮਿੱਡੂ ਖੇੜਾ ਕਤਲ ਮਾਮਲੇ ‘ਚ ਪੜ੍ਹੋ ਕਿਸ ਪੰਜਾਬੀ ਗਾਇਕ ਦੇ ਮੈਨੇਜਰ ਦਾ ਲੁਕਆਊਟ ਨੋਟਿਸ ਹੋਇਆ ਜਾਰੀ
ਮੋਹਾਲੀ : ਯੂਥ ਅਕਾਲੀ ਆਗੂ ਵਿਕਰਮਜੀਤ ਸਿੰਘ ਉਰਫ਼ ਮਿੱਡੂ ਖੇੜਾ, ਜਿਸ 17 ਅਗਸਤ 2021 ਨੂੰ ਸੈਕਟਰ 71 ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਦੇ ਮਾਮਲੇ ਵਿੱਚ ਮੋਹਾਲੀ ਪੁਲਿਸ ਨੇ ਇਕ ਪੰਜਾਬੀ ਗਾਇਕ ਦੇ ਮੈਨੇਜਰ ਰਹਿ ਚੁੱਕੇ ਸਗਨਪ੍ਰੀਤ ਸਿੰਘ ਉਰਫ਼ ਸਗਨਾ ਦਾ ਲੁਕਆਊਟ ਨੋਟਿਸ ਜਾਰੀ ਕੀਤਾ ਹੈ।
ਜਿਕਰਯੋਗ ਹੈ ਕਿ ਇਸੇ ਮਾਮਲੇ ਵਿਚ ਪਹਿਲਾਂ ਵੀ ਮੋਹਾਲੀ ਪੁਲਿਸ 3 ਮੁਲਜ਼ਮਾਂ ਸੱਚਨ ਸਿੰਘ ਉਰਫ਼ ਭੋਲੂ, ਅਨਿਲ ਕੁਮਾਰ ਉਰਫ਼ ਲੱਠ ਅਤੇ ਸੰਨੀ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਲੈ ਕੇ ਆਈ ਸੀ। ਜਿਨ੍ਹਾਂ ਦਾ 10 ਦਿਨ ਦਾ ਰਿਮਾਂਡ ਹਾਸਿਲ ਕਰਕੇ ਇਹਨਾਂ ਤੋਂ ਪੁੱਛਗਿੱਛ ਜਾਰੀ ਹੈ।