Bhattal ordered to vacate government mansion by May 5
ਭੱਠਲ ਨੂੰ 5 ਮਈ ਤਕ ਸਰਕਾਰੀ ਕੋਠੀ ਖ਼ਾਲੀ ਕਰਨ ਦੇ ਹੁਕਮ
ਚੰਡੀਗੜ੍ਹ : ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੂੰ ਪੰਜਾਬ ਸਰਕਾਰ ਵੱਲੋਂ 5 ਮਈ ਤੱਕ ਸਰਕਾਰੀ ਕੋਠੀ ਖ਼ਾਲੀ ਕਰਨ ਦਾ ਨੋਟਿਸ ਦਿੱਤਾ ਗਿਆ ਹੈ। ਜੇਕਰ ਬੀਬੀ ਭੱਠਲ 2 ਦਿਨਾਂ ਅੰਦਰ ਕੋਠੀ ਖ਼ਾਲੀ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਮਾਰਕਿਟ ਕਿਰਾਏ ਦੇ ਨਾਲ ਹੀ 126 ਫ਼ੀਸਦੀ ਜੁਰਮਾਨਾ ਵੀ ਭਰਨਾ ਪਵੇਗਾ।
ਜਿਕਰਯੋਗ ਹੈ ਕਿ ਭੱਠਲ ਨੂੰ ਅਲਾਟ ਇਹ ਕੋਠੀ ਕੈਬਨਿਟ ਮੰਤਰੀਆਂ ਲਈ ਰਾਖਵੀਆਂ ਸਰਕਾਰੀ ਕੋਠੀਆਂ ‘ਚੋਂ ਇੱਕ ਹੈ। ਭੱਠਲ ਨੂੰ ਸਰਕਾਰੀ ਕੋਠੀ ਮਿਲਣ ਦੇ ਨਾਲ ਹੀ ਬਿਜਲੀ ਅਤੇ ਪਾਣੀ ਵੀ ਮੁਫ਼ਤ ਹੀ ਮਿਲਦੇ ਸਨ।
ਇਥੇ ਇਹ ਵੀ ਜਿਕਰਯੋਗ ਹੈ ਕਿ ਪੰਜਾਬ ਸਰਕਾਰ ਦੇ ਨਿਯਮਾਂ ਮੁਤਾਬਕ ਕੈਬਨਿਟ ਰੈਂਕਾਂ ਦੇ ਅਹੁਦੇਦਾਰਾਂ ਨੂੰ ਮਿਲਣ ਵਾਲੀ ਕੋਠੀ ਦੇ ਬਿਜਲੀ-ਪਾਣੀ ਦੇ ਬਿੱਲ ਦੀ ਅਦਾਇਗੀ ਪੀ. ਡਬਲਿਊ. ਵਿਭਾਗ ਵੱਲੋਂ ਕੀਤੀ ਜਾਂਦੀ ਹੈ।