February 5, 2025
#ਦੇਸ਼ ਦੁਨੀਆਂ

ਆਰਥਿਕ ਸੰਕਟ ਨਾਲ ਜੂਝ ਰਹੇ ਸ਼੍ਰੀਲੰਕਾ ‘ਚ ਹੁਣ ਭਾਰੀ ਬਾਰਸ਼ ਨੇ ਮਚਾਈ ਤਬਾਹੀ

ਕੋਲੰਬੋ : ਹੁਣ ਤੱਕ ਦੇ ਸਭ ਤੋਂ ਵੱਡੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਸ੍ਰੀਲੰਕਾ ਨੂੰ ਵੀ ਅਸਮਾਨੀ ਤਬਾਹੀ ਦਾ ਸਾਹਮਣਾ ਕਰਨਾ ਪਿਆ ਹੈ। ਸ੍ਰੀਲੰਕਾ ਦੇ ਆਫ਼ਤ ਪ੍ਰਬੰਧਨ ਕੇਂਦਰ (ਡੀਐਮਸੀ) ਨੇ ਕਿਹਾ ਕਿ ਐਤਵਾਰ ਨੂੰ ਦੇਸ਼ ਵਿੱਚ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਅਤੇ ਹੜ੍ਹਾਂ ਨਾਲ 600 ਤੋਂ ਵੱਧ ਪਰਿਵਾਰ ਪ੍ਰਭਾਵਿਤ ਹੋਏ ਹਨ।

ਡੀਐਮਸੀ ਦੇ ਅਨੁਸਾਰ, ਦੱਖਣੀ ਜ਼ਿਲ੍ਹੇ ਰਤਨਾਪੁਰਾ ਵਿੱਚ 585 ਪਰਿਵਾਰਾਂ ਦੇ ਕੁੱਲ 2,290 ਲੋਕ ਪ੍ਰਭਾਵਿਤ ਹੋਏ ਹਨ, ਜਦੋਂ ਕਿ ਪੱਛਮੀ ਸੂਬੇ ਦੇ ਕਲੂਤਾਰਾ ਜ਼ਿਲ੍ਹੇ ਵਿੱਚ 16 ਪਰਿਵਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਕਈ ਘਰਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ।