ਕਾਮੇਡੀਅਨ ਭਾਰਤੀ ਸਿੰਘ ਵਿਰੁਧ ਪਰਚਾ ਦਰਜ, ਉਡਾਇਆ ਸੀ ਦਾੜੀ-ਮੁੱਛਾਂ ਦਾ ਮਜ਼ਾਕ
ਅੰਮ੍ਰਿਤਸਰ : ਕਾਮੇਡੀਅਨ ਭਾਰਤੀ ਵੱਲੋਂ ਮੁੱਛਾਂ ਅਤੇ ਦਾੜ੍ਹੀ ‘ਤੇ ਮਜ਼ਾਕ ਕੀਤੇ ਜਾਣ ਤੋਂ ਬਾਅਦ ਸਿੱਖ ਭਾਈਚਾਰਾ ਗੁੱਸੇ ‘ਚ ਆ ਗਿਆ ਹੈ। ਪੁਲਿਸ ਨੇ ਭਾਰਤੀ ਸਿੰਘ ਵਿਰੁੱਧ ਆਈਪੀਸੀ ਦੀ ਧਾਰਾ 295-ਏ ਤਹਿਤ ਐਫਆਈਆਰ ਦਰਜ ਕੀਤੀ ਹੈ। ਇਹ ਐਫਆਈਆਰ SGPC ਵੱਲੋਂ ਦਰਜ ਕਰਵਾਈ ਗਈ ਹੈ।
ਦਸ ਦਈਏ ਕਿ ਸੱਭ ਤੋਂ ਪਹਿਲਾਂ ਪੰਜਾਬੀ ਗਾਇਕ ਬੱਬੂ ਮਾਨ ਨੇ ਇਸ ਦਾ ਵਿਰੁਧ ਕੀਤਾ ਸੀ। ਦਰਅਸਲ ਭਾਰਤੀ ਨੇ ਆਪਣੇ ਇੱਕ ਸ਼ੋਅ ਵਿੱਚ ਦਾੜ੍ਹੀ ਅਤੇ ਮੁੱਛਾਂ ਦਾ ਮਜ਼ਾਕ ਉਡਾਇਆ ਸੀ। ਸਿੱਖ ਭਾਈਚਾਰੇ ਦੇ ਲੋਕ ਇਸ ‘ਤੇ ਇਤਰਾਜ਼ ਜਤਾ ਰਹੇ ਹਨ, ਉਸ ਨੂੰ ਟ੍ਰੋਲ ਵੀ ਕੀਤਾ ਜਾ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਅੰਮ੍ਰਿਤਸਰ ਦੀਆਂ ਸਿੱਖ ਜਥੇਬੰਦੀਆਂ ਨੇ ਭਾਰਤੀ ਸਿੰਘ ਖਿਲਾਫ ਪ੍ਰਦਰਸ਼ਨ ਕੀਤਾ। ਮਾਮਲਾ ਵਧਣ ਤੋਂ ਬਾਅਦ ਭਾਰਤੀ ਨੇ ਸਿੱਖ ਕੌਮ ਤੋਂ ਹੱਥ ਜੋੜ ਕੇ ਮੁਆਫੀ ਵੀ ਮੰਗੀ।
ਸ਼੍ਰੋਮਣੀ ਕਮੇਟੀ ਦੇ ਬੁਲਾਰੇ ਨੇ ਕਿਹਾ ਕਿ ਭਾਰਤੀ ਸਿੰਘ ਦੀ ਇਸ ਟਿੱਪਣੀ ‘ਤੇ ਸਿੱਖ ਭਾਈਚਾਰੇ ਦੇ ਲੋਕ ਕਾਫੀ ਨਾਰਾਜ਼ ਹਨ। ਅਜਿਹੇ ਵਿੱਚ ਕਾਮੇਡੀਅਨ ਭਾਰਤੀ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।
ਟੀਵੀ ਅਦਾਕਾਰਾ ਜੈਸਮੀਨ ਭਸੀਨ ਭਾਰਤੀ ਦੇ ਕਾਮੇਡੀ ਸ਼ੋਅ ਵਿੱਚ ਮਹਿਮਾਨ ਵਜੋਂ ਨਜ਼ਰ ਆਈ। ਜੈਸਮੀਨ ਨਾਲ ਮਸਤੀ ਕਰਦੇ ਹੋਏ ਭਾਰਤੀ ਇਹ ਕਹਿੰਦੀ ਨਜ਼ਰ ਆਈ ਕਿ ਦਾੜ੍ਹੀ-ਮੁੱਛ ਕਿਉਂ ਨਹੀਂ ਰੱਖਣੀ ਚਾਹੀਦੀ। ਦੁੱਧ ਪੀ ਕੇ ਦਾੜ੍ਹੀ ਨੂੰ ਮੂੰਹ ਵਿੱਚ ਪਾ ਲਿਆ ਜਾਵੇ ਤਾਂ ਸੇਵਈਆਂ ਦਾ ਟੈਸਟ ਆਉਂਦਾ ਹੈ। ਮੇਰੀ ਕਈ ਦੋਸਤ ਜਿਨ੍ਹਾਂ ਦਾ ਹੁਣੇ-ਹੁਣੇ ਵਿਆਹ ਹੋਇਆ ਹੈ, ਉਹ ਸਾਰਾ ਦਿਨ ਦਾੜ੍ਹੀ-ਮੁੱਛਾਂ ‘ਚੋਂ ਜੂਆਂ ਕੱਢਣ ‘ਚ ਹੀ ਗੁਜ਼ਾਰਦੀਆਂ ਹਨ। ਦਾੜ੍ਹੀ ਅਤੇ ਮੁੱਛਾਂ ‘ਤੇ ਭਾਰਤੀ ਦੀ ਇਸ ਟਿੱਪਣੀ ਨੂੰ ਲੈ ਕੇ ਪੂਰਾ ਵਿਵਾਦ ਹੈ।