February 5, 2025
#ਦੇਸ਼ ਦੁਨੀਆਂ

ਅਮਰੀਕਾ ‘ਚ ਗਰੀਨ ਕਾਰਡ ਦੇਣ ਲਈ ਪ੍ਰਸਤਾਵ ਸਰਬਸੰਮਤੀ ਨਾਲ ਮਨਜ਼ੂਰ

ਨਿਊਯਾਰਕ : ਪਿਛਲੇ ਕਈ ਦਿਨਾਂ ਤੋਂ ਇਹ ਗੱਲ ਜ਼ੋਰ ਫੜ ਰਹੀ ਹੈ ਕਿ ਅਮਰੀਕਾ ਵਿਚ ਰਹਿ ਰਹੇ ਵਿਦੇਸ਼ੀਆਂ ਨੂੰ ਜਾਂਚ ਪੜਤਾਲ ਕਰ ਕੇ ਛੇਤੀ ਹੀ ਗਰੀਨ ਕਾਰਡ ਦੇ ਦਿਤਾ ਜਾਵੇ। ਇਸੇ ਲੜੀ ਵਿਚ ਅਮਰੀਕਾ ਦੀ ਸਰਕਾਰ ਨੇ ਇਕ ਹੋਰ ਕਦਮ ਪੁੱਟਦੇ ਹੋਏ ਲੋਕਾਂ ਨੂੰ ਰਾਹਤ ਦਿਤੀ ਹੈ।

ਦਰਅਸਲ ਅਮਰੀਕਾ ਵਿਚ ਰਾਸ਼ਟਰਪਤੀ ਸਲਾਹਕਾਰ ਕਮਿਸ਼ਨ ਨੇ ਰਾਸ਼ਟਰਪਤੀ ਜੋਅ ਬਾਇਡਨ ਨੂੰ ਗ੍ਰੀਨ ਕਾਰਡ ਜਾਂ ਸਥਾਈ ਨਿਵਾਸ ਲਈ ਸਾਰੀਆਂ ਅਰਜ਼ੀਆਂ ਦਾ ਛੇ ਮਹੀਨਿਆਂ ਵਿਚ ਨਿਪਟਾਰਾ ਕਰਨ ਦੀ ਸਿਫ਼ਾਰਸ਼ ਕਰਨ ਵਾਲੇ ਪ੍ਰਸਤਾਵ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦੇ ਦਿੱਤੀ ਹੈ। ਜੇ ਵ੍ਹਾਈਟ ਹਾਊਸ ਵੱਲੋਂ ਏਸ਼ੀਅਨ ਅਮਰੀਕਨਾਂ, ਨੇਟਿਵ ਹਵਾਈਅਨ ਅਤੇ ਪੈਸੀਫਿਕ ਆਈਲੈਂਡਰਜ਼ ’ਤੇ ਰਾਸ਼ਟਰਪਤੀ ਦੇ ਸਲਾਹਕਾਰ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਸਵੀਕਾਰ ਕਰ ਲਿਆ ਜਾਂਦਾ ਹੈ, ਤਾਂ ਇਹ ਸੈਂਕੜੇ ਭਾਰਤੀ-ਅਮਰੀਕੀਆਂ ਲਈ ਵੱਡੀ ਖ਼ਬਰ ਹੋਵੇਗੀ, ਜੋ ਗ੍ਰੀਨ ਕਾਰਡਾਂ ਦੀ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਹਨ।