February 5, 2025
#ਭਾਰਤ

BJP ਨੇਤਾ ਦਾ ਬੇਰਹਿਮੀ ਨਾਲ ਕਤਲ, ਬਦਮਾਸ਼ਾਂ ਨੇ ਸੈਂਕੜੇ ਵਾਰ ਮਾਰੇ ਚਾਕੂ

ਚੇਨਈ : ਤਾਮਿਲਨਾਡੂ ਭਾਜਪਾ ਦੇ ਐਸਸੀ/ਐਸਟੀ ਵਿੰਗ ਦੇ ਕੇਂਦਰੀ ਜ਼ਿਲ੍ਹਾ ਪ੍ਰਧਾਨ ਬਾਲਚੰਦਰਨ ਦੀ ਮੰਗਲਵਾਰ ਨੂੰ ਰਾਜਧਾਨੀ ਚੇਨਈ ਦੇ ਚਿੰਤਾਦਰੀਪੇਟ ਖੇਤਰ ਵਿੱਚ ਤਿੰਨ ਅਣਪਛਾਤੇ ਹਮਲਾਵਰਾਂ ਨੇ ਹੱਤਿਆ ਕਰ ਦਿੱਤੀ। ਹਮਲਾਵਰਾਂ ਨੇ ਬਾਲਚੰਦਰਨ ‘ਤੇ ਚਾਕੂਆਂ ਨਾਲ ਸੈਂਕੜੇ ਵਾਰ ਕੀਤੇ ਸਨ। ਮ੍ਰਿਤਕ ਬਾਲਚੰਦਰਨ ਨੂੰ ਰਾਜ ਸਰਕਾਰ ਨੇ ਇੱਕ ਨਿੱਜੀ ਸੁਰੱਖਿਆ ਅਧਿਕਾਰੀ (ਪੀਐਸਓ) ਮੁਹੱਈਆ ਕਰਵਾਇਆ ਸੀ ਕਿਉਂਕਿ ਉਸ ਨੂੰ ਕਈ ਵਾਰ ਬਦਮਾਸ਼ਾਂ ਵੱਲੋਂ ਧਮਕੀਆਂ ਦਿੱਤੀਆਂ ਗਈਆਂ ਸਨ।

ਬਾਡੀਗਾਰਡ ਚਾਹ ਪੀਣ ਗਿਆ ਸੀ

ਦੱਸਿਆ ਜਾ ਰਿਹਾ ਹੈ ਕਿ ਬਾਲਾਚੰਦਰਨ ਨੂੰ ਰਾਜ ਸਰਕਾਰ ਦਾ ਨਿੱਜੀ ਸੁਰੱਖਿਆ ਅਧਿਕਾਰੀ (ਪੀ. ਐੱਸ. ਓ.) ਮਿਲਿਆ ਸੀ ਪਰ ਬਦਕਿਸਮਤੀ ਨਾਲ ਉਸ ਦਿਨ ਉਹ ਘਟਨਾ ਦੇ ਸਮੇਂ ਚਾਹ ਪੀਣ ਗਿਆ ਸੀ, ਜਿਸ ਦਾ ਫਾਇਦਾ ਉਠਾਇਆ ਗਿਆ। ਬਦਮਾਸ਼ਾਂ ਨੇ ਭਾਜਪਾ ਆਗੂ ਨੂੰ ਚੁੱਕ ਲਿਆ ਅਤੇ ਚਾਕੂ ਨਾਲ ਹਮਲਾ ਕਰ ਦਿੱਤਾ ਜਿਸ ਵਿਚ ਭਾਜਪਾ ਆਗੂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਬਾਈਕ ‘ਤੇ ਸਵਾਰ ਤਿੰਨ ਅਣਪਛਾਤੇ ਵਿਅਕਤੀ ਬਾਲਚੰਦਰਨ ਦਾ ਕਤਲ ਕਰਨ ਆਏ ਸਨ ਅਤੇ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ, ਚੇਨਈ ਦੇ ਪੁਲਿਸ ਕਮਿਸ਼ਨਰ ਸ਼ੰਕਰ ਜੀਵਾਲ ਨੇ ਕਿਹਾ ਕਿ ਕਤਲ ਪਿਛਲੀ ਦੁਸ਼ਮਣੀ ਦਾ ਮਾਮਲਾ ਜਾਪਦਾ ਹੈ।

ਫਿਲਹਾਲ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਪੁਲਿਸ ਅਧਿਕਾਰੀ ਕਤਲ ਵਾਲੀ ਥਾਂ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੇ ਹਨ। ਤਾਮਿਲਨਾਡੂ ਏਆਈਡੀਐਮਕੇ ਵਿੱਚ ਵਿਰੋਧੀ ਧਿਰ ਦੇ ਨੇਤਾ ਕੇ ਪਲਾਨੀਸਵਾਮੀ ਨੇ ਸੂਬਾ ਪੁਲਿਸ ਦੀ ਨਾਕਾਮੀ ਦਾ ਸਖ਼ਤ ਵਿਰੋਧ ਕੀਤਾ। ਪਲਾਨੀਸਵਾਮੀ ਨੇ ਟਵਿੱਟਰ ‘ਤੇ ਲਿਖਿਆ, ”20 ਦਿਨਾਂ ‘ਚ 18 ਕਤਲਾਂ ਦੀ ਖਬਰ ਹੈ।