February 5, 2025
#ਪੰਜਾਬ

ਸਿਹਤ ਮੰਤਰੀ ਵਿਜੇ ਸਿੰਗਲਾ ਦੀ ਛਾਂਟੀ ਮਗਰੋਂ ‘ਆਪ’ ਵਿਧਾਇਕਾਂ ਵਿੱਚ ਸਿਹਤ ਮੰਤਰੀ ਬਣਨ ਦੀ ਦੌੜ ਸ਼ੁਰੂ

ਚੰਡੀਗੜ੍ਹ : ਬੀਤੇ ਦਿਨੀ ਪੰਜਾਬ ਵਿਚ ਸਿਹਤ ਮੰਤਰੀ ਦੀ ਮੁੱਖ ਮੰਤਰੀ ਨੇ ਛਾਂਟੀ ਕਰ ਦਿਤੀ ਸੀ। ਦੋਸ਼ ਇਹ ਸੀ ਕਿ ਮੰਤਰੀ ਨੇ ਭ੍ਰਿਸ਼ਟਾਚਾਰ ਕਰਨ ਦੀ ਕੋਸਿ਼ਸ਼ ਕੀਤੀ ਸੀ। ਇਸ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਤੁਰਤ ਐਕਸ਼ਨ ਲਿਆ ਅਤੇ ਮੰਤਰੀ ਨੂੰ ਅਹੁੱਦੇ ਤੋਂ ਬਰਖਾਸਤ ਕਰ ਕੇ ਪਰਚਾ ਵੀ ਦਰਜ ਕਰਵਾਇਆ ਅਤੇ ਜੇਲ੍ਹ ਵੀ ਭੇਜ ਦਿਤਾ ਗਿਆ ਹੈ।

ਹੁਣ ਸਿਹਤ ਮੰਤਰੀ ਦੀ ਕਰਸੀ ਹਾਲ ਦੀ ਘੜੀ ਖਾਲੀ ਹੋ ਗਈ ਹੈ। ਸਿਹਤ ਮੰਤਰੀ ਦੀ ਛਾਂਟੀ ਮਗਰੋਂ ਹੀ ‘ਆਪ’ ਵਿਧਾਇਕਾਂ ਵਿੱਚ ਸਿਹਤ ਮੰਤਰੀ ਬਣਨ ਦੀ ਦੌੜ ਅੰਦਰੋਂ ਅੰਦਰ ਸ਼ੁਰੂ ਹੋ ਗਈ ਹੈ। ਹਾਲ ਦੀ ਘੜੀ ਮੁੱਖ ਮੰਤਰੀ ਸਿਹਤ ਵਿਭਾਗ ਆਪਣੇ ਕੋਲ ਰੱਖ ਸਕਦੇ ਹਨ ਕਿਉਂਕਿ ਅੱਗੇ ਬਜਟ ਸੈਸ਼ਨ ਆ ਰਿਹਾ ਹੈ। ਮੁੱਖ ਮੰਤਰੀ ਨੇ ਪਹਿਲਾਂ ਹੀ ਪੰਜਾਬ ’ਚ ਮੁਹੱਲਾ ਕਲੀਨਕ 15 ਅਗਸਤ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੋਇਆ ਹੈ।

ਸੂਤਰਾਂ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਜਲਦ ਹੀ ਆਪਣੀ ਕੈਬਨਿਟ ਵਿੱਚ ਵੱਡਾ ਫੇਰ-ਬਦਲ ਕਰਨਗੇ। ਇਹ ਫੇਰ-ਬਦਲ ਬਜਟ ਸੈਸ਼ਨ ਮਗਰੋਂ ਹੋਏਗਾ। ਮੰਨਿਆ ਜਾ ਰਿਹਾ ਕਿ ਕੁਝ ਮੰਤਰੀਆਂ ਦੇ ਵਿਭਾਗ ਬਦਲੇ ਜਾ ਸਕਦੇ ਹਨ ਤੇ ਕੁਝ ਨਵੇਂ ਮੰਤਰੀ ਕੈਬਨਿਟ ਵਿੱਚ ਸ਼ਾਮਲ ਹੋ ਸਕਦੇ ਹਨ। ਕੈਬਨਿਟ ਵਿੱਚ ਇਸ ਵੇਲੇ ਨੌਂ ਮੰਤਰੀ ਹੀ ਹਨ। ਨਵੀਂ ਸਰਕਾਰ ਬਣਨ ਵਾਲੇ 10 ਮੰਤਰੀਆਂ ਨੂੰ ਸਹੁੰ ਚੁਕਾਈ ਗਈ ਸੀ ਪਰ ਮੰਗਲਵਾਰ ਨੂੰ ਇੱਕ ਮੰਤਰੀ ਬਰਖਾਸਤ ਕਰ ਦਿੱਤਾ ਗਿਆ ਹੈ। ਉਂਝ ਪੰਜਾਬ ਵਿੱਚ ਮੁੱਖ ਮੰਤਰੀ ਤੋਂ ਇਲਾਵਾ 17 ਮੰਤਰੀ ਬਣ ਸਕਦੇ ਹਨ।