February 5, 2025
#ਪੰਜਾਬ

ਬਰਖਾਸਤ ਸਿਹਤ ਮੰਤਰੀ ਵਿਜੇ ਸਿੰਗਲਾ ਦੀ ਅਦਾਲਤ ਵਿੱਚ ਪੇਸ਼ੀ ਅੱਜ

ਚੰਡੀਗੜ੍ਹ : ਬਰਖਾਸਤ ਸਿਹਤ ਮੰਤਰੀ ਡਾਕਟਰ ਵਿਜੇ ਸਿੰਗਲਾ ਅਤੇ ਉਨ੍ਹਾਂ ਦੇ ਓਐਸਡੀ ਭਤੀਜੇ ਪ੍ਰਦੀਪ ਕੁਮਾਰ ਨੂੰ ਮੁਹਾਲੀ ਅਦਾਲਤ ਵਿੱਚ ਅੱਜ ਪੇਸ਼ ਕੀਤਾ ਜਾਵੇਗਾ। ਵਿਜੇ ਸਿੰਗਲਾ ਦਾ 3 ਦਿਨ ਦਾ ਰਿਮਾਂਡ ਅੱਜ ਖਤਮ ਹੋ ਰਿਹਾ ਹੈ। ਪੁਲਿਸ ਹੁਣ ਪੁੱਛਗਿੱਛ ਲਈ ਇਸ ਮਾਮਲੇ ਵਿੱਚ ਹੋਰ ਰਿਮਾਂਡ ਦੀ ਮੰਗ ਕਰੇਗੀ।

ਇਸ ਦੇ ਨਾਲ ਹੀ ਸਿੰਗਲਾ ਨੂੰ ਕਮਿਸ਼ਨ ਦੇਣ ਦੇ ਮਾਮਲੇ ਵਿੱਚ ਹੁਣ ਮੁਹੱਲਾ ਕਲੀਨਿਕਾਂ ਦੇ ਟੈਂਡਰ ਵੀ ਸ਼ੱਕ ਦੇ ਘੇਰੇ ਵਿੱਚ ਆ ਗਏ ਹਨ। ਜਿਨ੍ਹਾਂ ਠੇਕੇਦਾਰਾਂ ਨੇ ਇਹ ਟੈਂਡਰ ਲਏ ਹਨ, ਉਨ੍ਹਾਂ ਤੋਂ ਰਿਸ਼ਵਤ ਲਈ ਗਈ ਜਾਂ ਨਹੀਂ, ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਲਈ ਮੰਤਰੀ ਅਤੇ ਓ.ਐਸ.ਡੀ ਭਤੀਜੇ ਦੇ 3 ਮਹੀਨਿਆਂ ਦੇ ਕਾਲ ਡਿਟੇਲ ਦਾ ਰਿਕਾਰਡ ਕਢਵਾ ਕੇ ਤਲਾਸ਼ੀ ਲਈ ਜਾ ਰਹੀ ਹੈ।