February 5, 2025
#ਪੰਜਾਬ

AAP ਸਰਕਾਰ ਨੇ ਹੁਣ ਬਠਿੰਡਾ ਦਾ RTO ਸਸਪੈਂਡ ਕੀਤਾ

ਬਠਿੰਡਾ : ਆਮ ਆਦਮੀ ਪਾਰਟੀ ਦੀ ਭ੍ਰਿਸ਼ਟਾਚਾਰ ਵਿਰੁਧ ਮੁਹਿੰਮ ਜ਼ੋਰਾਂ ਉਤੇ ਹੈ, ਆਏ ਦਿਨ ਕਈ ਅਫ਼ਸਰ ਤੇ ਵਿਧਾਇਕ ਵੀ ਝਟਕਾਏ ਜਾ ਰਹੇ ਹਨ। ਹੁਣ ਇਸੇ ਮੁਹਿੰਮ ਦੇ ਗੇੜ ਵਿਚ ਬਠਿੰਡਾ ਦਾ ਅਫ਼ਸਰ ਵੀ ਆ ਗਿਆ ਹੈ। ਦਰਅਸਲ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਨੇ ਵੱਡੀ ਕਾਰਵਾਈ ਕਰਦਿਆਂ ਬਠਿੰਡਾ ਦੇ ਆਰਟੀਓ ਬਲਵਿੰਦਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ। ਦਸ ਦਈਏ ਕਿ ਬਸ ਪਰਮਿਟ ਜਾਰੀ ਕਰਨੇ ਦੇ ਮਾਮਲੇ ਵਿਚ ਕਾਰਵਾਈ ਹੋਈ ਹੈ। ਕੁਝ ਦਿਨ ਪਹਿਲਾਂ ਹੀ ਟ੍ਰਾਂਸਪੋਰਟ ਮੰਤਰੀ ਨੇ ਦੌਰਾ ਕੀਤਾ ਸੀ ਅਤੇ ਰਿਪੋਰਟ ਮੰਗੀ ਸੀ। ਜਿਸ ਤੋਂ ਬਾਅਦ ਕਾਰਵਾਈ ਕੀਤੀ ਗਈ ਹੈ।