647th Birthday of Guru Ravidas will be celebrated in Palma Campania for the first time
![](https://blastingskyhawk.com/wp-content/uploads/2024/03/ravidas-991x564.jpg)
ਪਾਲਮਾ ਕੰਪਾਨੀਆ ਵਿਖੇ ਪਹਿਲੀ ਵਾਰ 17 ਮਾਰਚ ਨੂੰ ਮਨਾਇਆ ਜਾਵੇਗਾ ਗੁਰੂ ਰਵਿਦਾਸ ਜੀ ਦਾ 647ਵਾਂ ਪ੍ਰਕਾਸ਼ ਪੁਰਬ
ਇਟਲੀ : ਗੁਰੂ ਰਵਿਦਾਸ ਜੀ ਦਾ 647ਵਾਂ ਪ੍ਰਕਾਸ਼ ਪੁਰਬ ਪਹਿਲੀ ਵਾਰ ਵਿਸ਼ਾਲ ਸਮਾਗਮ ਇਟਲੀ ਦੇ ਕੰਪਾਨੀਆ ਸੂਬਾ ਦੇ ਇਲਾਕਾ ਪਾਲਮਾ ਕੰਪਾਨੀਆ ਵਿਖੇ 17 ਮਾਰਚ 2024 ਦਿਨ ਐਤਵਾਰ ਨੂੰ ਸਮੂਹ ਸੰਗਤ ਵੱਲੋਂ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਸਿੱਧ ਕੀਰਤਨੀ, ਰਾਗੀ, ਢਾਡੀ ਅਤੇ ਕਥਾ ਵਾਚਕ ਗੁਰਬਾਣੀ ਨਾਲ ਸੰਗਤਾਂ ਨੂੰ ਜੋੜਨਗੇ। ਇਸ ਮੌਕੇ ਪੰਜਾਬ ਤੋਂ ਪ੍ਰਸਿੱਧ ਲੋਕ ਗਾਇਕ ਮਾਸ਼ਾ ਅਲੀ ਪਹੁੰਚ ਰਹੇ ਹਨ ਜੋ ਕਿ ਸੰਗਤਾਂ ਨੂੰ ਆਪਣੀ ਸੁਰੀਲੀ ਆਵਾਜ਼ ਵਿੱਚ ਗੁਰੂ ਜਸ ਸਰਵਣ ਕਰਵਾਉਣਗੇ। ਸਮਾਗਮ ਦੌਰਾਨ ਸੰਗਤਾਂ ਲਈ ਗੁਰੂ ਕੇ ਲੰਗਰ ਅਤੁੱਟ ਵਰਤਣਗੇ।