Punjab Yoth died in Accident in Canada
ਭਦੌੜ ਦੇ ਨੌਜਵਾਨ ਦੀ ਕੈਨੇਡਾ ਵਿਖੇ ਸੜਕ ਹਾਦਸੇ ‘ਚ ਹੋਈ ਮੌਤ
ਬਰੈਮਪਟਨ : ਕੈਨੇਡਾ ਦੇ ਸ਼ਹਿਰ ਕੈਲੋਨਾ ਵਿਖੇ ਵਾਪਰੇ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਸੁਖਚੈਨ ਸਿੰਘ ਦੀ ਮੌਤ ਹੋ ਗਈ। ਸੁਖਚੈਨ ਸਿੰਘ ਤਿੰਨ ਸਾਲ ਪਹਿਲਾਂ ਸਟੱਡੀ ਵੀਜ਼ਾ ’ਤੇ ਕੈਨੇਡਾ ਪੁੱਜਾ ਸੀ। ਮ੍ਰਿਤਕ ਦੇ ਪਿਤਾ ਬਿੱਕਰ ਸਿੰਘ ਭਦੌੜ ਦੇ ਵਸਨੀਕ ਹਨ।
ਉਹਨਾਂ ਦਸਿਆ ਕਿ ਸੁਖਚੈਨ ਸਿੰਘ ਚਾਰ ਭੈਣ-ਭਰਾਵਾਂ ਵਿੱਚੋ ਸਭ ਤੋਂ ਛੋਟਾ ਸੀ ਅਤੇ ਬਚਪਨ ਤੋਂ ਹੀ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਉਸਦਾ ਸੁਫਨਾ ਸੀ। ਉਨ੍ਹਾਂ ਕਿਹਾ ਕਿ ਸੁਖਚੈਨ ਸਿੰਘ 2 ਅਗਸਤ 2021 ਨੂੰ ਕੈਨੇਡਾ ਦੇ ਬਰੈਪਟਨ ਵਿਖੇ ਪੜ੍ਹਾਈ ਕਰਨ ਲਈ ਗਿਆ ਸੀ। ਉਥੋਂ ਉਹ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਕੈਲੋਨਾ ਵਿਖੇ ਚਲਾ ਗਿਆ ਲਿਆ ਸੀ ਅਤੇ ਹੁਣ ਉਸ ਦੀ ਪੜ੍ਹਾਈ ਪੂਰੀ ਹੋ ਚੁੱਕੀ ਸੀ। ਹੁਣ ਸੁਖਚੈਨ ਸਿੰਘ ਵਰਕ ਪਰਮਿਟ ‘ਤੇ ਸੀ। ਉਨ੍ਹਾਂ ਦਸਿਆ ਕਿ ਜ਼ਿਆਦਾ ਫੌਗਿੰਗ ਹੋਣ ਕਾਰਨ ਸੁਖਚੈਨ ਸਿੰਘ ਦੀ ਗੱਡੀ ਦਾ ਟਰੱਕ ਦੇ ਨਾਲ ਐਕਸੀਡੈਂਟ ਹੋ ਗਿਆ ਹੈ, ਜਿਸ ਕਾਰਨ ਸੁਖਚੈਨ ਸਿੰਘ ਦੀ ਇਸ ਐਕਸੀਡੈਂਟ ਵਿੱਚ ਮੌਤ ਹੋ ਗਈ ਹੈ।
ਉਨ੍ਹਾ ਕਿਹਾ ਕਿ ਜਿਸ ਦਿਨ ਸੁਖਚੈਨ ਸਿੰਘ ਦਾ ਐਕਸੀਡੈਂਟ ਹੋਇਆ ਸੀ ਉਹ ਵਰਕ ਪਰਮਿਟ ਤੋਂ ਬਾਅਦ ਆਪਣੀ ਪੀ.ਆਰ. ਫਾਈਲ ਅਪਲਾਈ ਕਰਨ ਦੇ ਲਈ ਜਾ ਰਿਹਾ ਸੀ ਪਰੰਤੂ ਕੁਦਰਤ ਨੂੰ ਕੁਝ ਹੋਰ ਹੀ ਮਨਜੂਰ ਸੀ।