December 4, 2024
#ਖੇਡਾਂ

ਗੁਜਰਾਤ ਨੇ 42-22 ਨਾਲ ਦਿੱਲੀ ਨੂੰ ਹਰਾਇਆ

ਚੇਨਈ — ਗੁਜਰਾਤ ਫਾਰਚਿਊਨਜ਼ ਜਾਇੰਟਸ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰਖਦੇ ਹੋਏ ਮੰਗਲਵਾਰ ਨੂੰ ਅੰਤਰ ਜ਼ੋਨ ਮੁਕਾਬਲੇ ‘ਚ ਦਿੱਲੀ ਦਬੰਗ ਨੂੰ 42-22 ਨਾਲ ਹਰਾਉਂਦੇ ਹੋਏ ਵੀਵੋ ਪ੍ਰੋ ਕਬੱਡੀ ਲੀਗ ਦੇ ਪੰਜਵੇਂ ਸੈਸ਼ਨ ‘ਚ ਆਪਣੀ 11ਵੀਂ ਜਿੱਤ ਦਰਜ ਕੀਤੀ। ਇੱਥੇ ਜਵਾਹਰ ਲਾਲ ਨਹਿਰੂ ਇੰਡੋਰ ਸਟੇਡੀਅਮ ‘ਚ ਹੋਏ ਇਸ ਮੁਕਾਬਲੇ ‘ਚ ਗੁਜਰਾਤ ਦੀ ਟੀਮ ਨੇ ਪਹਿਲੇ ਹਾਫ ‘ਚ 27-9 ਦੀ ਬੜ੍ਹਤ ਕਾਇਮ ਕਰ ਲਈ ਅਤੇ ਦੂਜੇ ਹਾਫ ‘ਚ 42-22 ਨਾਲ ਮੁਕਾਬਲਾ ਇਕਤਰਫਾ ਅੰਦਾਜ਼ ‘ਚ ਆਪਣੇ ਨਾਂ ਕਰ ਲਿਆ। ਗੁਜਰਾਤ ਦੀ 18 ਮੈਚਾਂ ‘ਚ ਇਹ 11ਵੀਂ ਜਿੱਤ ਹੈ ਅਤੇ ਉਹ 67 ਅੰਕਾਂ ਦੇ ਨਾਲ ਜ਼ੋਨ ਏ ‘ਚ ਚੋਟੀ ‘ਤੇ ਕਾਇਮ ਹੈ। ਜਦਕਿ ਦਿੱਲੀ ਦੀ 19 ਮੈਚਾਂ ‘ਚ ਇਹ 14ਵੀਂ ਹਾਰ ਹੈ। ਗੁਜਰਾਤ ਦੇ ਲਈ ਸਚਿਨ ਨੇ 11, ਚੰਦਰਨ ਰਣਜੀਤ ਨੇ 9 ਅਤੇ ਸੁਨੀਲ ਕੁਮਾਰ ਅਤੇ ਰਾਕੇਸ਼ ਨਰਵਾਲ ਨੇ 6-6 ਅੰਕ ਬਣਾਏ। ਦਿੱਲੀ ਦੇ ਲਈ ਅਬੁਲ ਫਜ਼ਲ ਮੋਗਾਦਿਸ਼ੂ ਨੇ 7 ਅਤੇ ਸ਼੍ਰੀਰਾਮ ਨੇ 6 ਅੰਕ ਜੁਟਾਏ। ਜੇਤੂ ਗੁਜਰਾਤ ਦੀ ਟੀਮ ਨੇ ਰੇਡ ਤੋਂ 25, ਡਿਫੈਂਸ ਤੋਂ 8, ਆਲਰਾਊਟ ਤੋਂ 6 ਅਤੇ ਤਿੰਨ ਵਾਧੂ ਅੰਕ ਪ੍ਰਾਪਤ ਕੀਤੇ। ਦਿੱਲੀ ਨੇ ਰੇਡ ਤੋਂ 16, ਡਿਫੈਂਸ ਤੋਂ 4 ਅਤੇ ਦੋ ਵਾਧੂ ਅੰਕ ਪ੍ਰਾਪਤ ਕੀਤੇ।