ਵੰਡਰਲੈਂਡ ਜਲੰਧਰ ਵਿਖੇ ‘ਲਾਇਵ-ਇਨ ਕੰਸਰਟ’ ਨੇ ਝੂਮਣ ਲਾਏ ਦਰਸ਼ਕ
ਰਣਜੀਤ ਬਾਵਾ, ਬੀਨੂੰ ਢਿਲੋਂ, ਕਰਮਜੀਤ ਅਨਮੋਲ ਨੇ ਮੋਹ ਲਿਆ ਸਰੋਤਿਆਂ ਦਾ ਮਨ ਜਲੰਧਰ – ਵੰਡਰਲੈਂਡ ਅਤੇ ਸੁੱਖ ਸਾਗਰ ਇੰਟਰਟੇਨਰਜ਼ ਵੱਲੋਂ ਵੰਡਰਲੈਂਡ ਜਲੰਧਰ ਵਿਖੇ ਰਣਜੀਤ ਬਾਵਾ ਦਾ ਲਾਇਵ ਸ਼ੋਅ ਆਯੋਜਿਤ ਕੀਤਾ ਗਿਆ। ਪੰਜਾਬੀ ਲੋਕ ਗਾਇਕੀ ਦੇ ਉਘੇ ਸਿਤਾਰੇ, ‘ਜੱਟ ਦੀ ਅਕਲ’, ‘ਮਿਟੀ ਦਾ ਬਾਵਾ’, ‘ਟਰਕਾਂ ਵਾਲੇ’, ‘ਸ਼ੇਰ ਮਾਰਨਾ’ ਵਰਗੇ ਮਸ਼ਹੂਰ ਗੀਤਾਂ ਵਾਲੇ ਰਣਜੀਤ ਬਾਵਾ ਨੇ ਦਰਸ਼ਕਾਂ ਦਾ ਆਪਣੀ ਸੁਰੀਲੀ ਆਵਾਜ਼ ਨਾਲ ਮਨ ਮੋਹ ਲਿਆ।ਇਹ ਸ਼ੋਅ ਜਲੰਧਰ ਦੇ ਮਸ਼ਹੂਰ ਮਨੋਰੰਜਨ ਪਾਰਕ ਵੰਡਰਲੈਂਡ ਵਿਖੇ ਕਰਵਾਇਆ ਗਿਆ।ਕਾਮੇਡੀ ਦੇ ਦਿੱਗਜ ਬੀਨੂ ਢਿੱਲੋਂ ਅਤੇ ਕਰਮਜੀਤ ਅਨਮੋਲ ਨੇ ਆਪਣੀਆਂ ਹਾਸ ਭਰੀਆਂ ਗੱਲਾਂ ਨਾਲ ਸਭ ਨੂੰ ਹੱਸਣ ’ਤੇ ਮਜਬੂਰ ਕਰ ਦਿੱਤਾ। ਉਨ੍ਹਾਂ ਤੋਂ ਇਲਾਵਾ ਪੰਜਾਬੀ ਫਿਲਮ ਇੰਡਸਟਰੀ ਦੇ ਉਭਰਦੇ ਕਲਾਕਾਰ ਹੋਬੀ ਧਾਲੀਵਾਲ ਵੀ ਦਰਸ਼ਕਾਂ ਦੇ ਰੂ-ਬ-ਰੂ ਹੋਏ ਅਤੇ ਸ਼ੋਅ ਨੂੰ ਚਾਰ ਚੰਨ ਲਾਏ। ਨਵੀਂ ਆਉਣ ਵਾਲੀ ਫਿਲਮ ਬਾਈਲਾਰਸ ਦੀ ਅਭਿਨੇਤਰੀ ਪਰਾਚੀ ਤਹਿਲਾਨ ਨੇ ਵੀ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਇਹ ਸ਼ੋਅ ਸ਼ਾਮੀ 5:30 ਵਜੇ ਵੰਡਰਲੈਂਡ ਜਲੰਧਰ ਵਿਖੇ ਸ਼ੁਰੂ ਹੋਇਆ ਅਤੇ ਰਾਤ ਭਰ ਦਰਸ਼ਕ ਰਣਜੀਤ ਬਾਵਾ ਦੀ ਸੁਰੀਲੀ ਆਵਾਜ਼ ’ਤੇ ਝੂਮਦੇ ਰਹੇ।