November 8, 2024
#ਪੰਜਾਬ

ਸਿਖਲਾਈ ਲੈਣ ਵਾਲਿਆਂ ਨੂੰ ਵੰਡੇ ਗਏ ਸਰਟੀਫਿਕੇਟ

ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਬਾਗਬਾਨੀ ਸੁਪਰਵਾਈਜ਼ਰ ਸਿਖਲਾਈ ਕੋਰਸ ਲਗਾਉਣ ਵਾਲੇ 23 ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇਣ ਦੀ ਰਸਮ ਪਸਾਰ ਸਿੱਖਿਆ ਨਿਰਦੇਸ਼ਕ ਡਾ. ਅਸ਼ੋਕ ਕੁਮਾਰ ਨੇ ਨਿਭਾਈ ਅਤੇ ਉਹਨਾਂ ਨੇ

ਨੌਜਵਾਨਾਂ ਨੂੰ ਦੇਸ਼ ਵਿੱਚ ਬਾਗਬਾਨੀ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਆ । ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਦੇ ਮੁਖੀ ਡਾ. ਐਚ ਐਸ ਗਰੇਵਾਲ ਅਤੇ ਫ਼ਲਾਂ ਦੇ ਮਾਹਿਰ ਡਾ. ਹਰਮਿੰਦਰ ਸਿੰਘ ਨੇ ਇਸ ਸਿਖਲਾਈ ਦੌਰਾਨ ਆਪਣੇ ਵਿਚਾਰ ਸਾਂਝੇ ਕੀਤੇ ।

ਇਸ ਕੋਰਸ ਦੇ ਇੰਚਾਰਜ਼ ਡਾ. ਜੇ ਐਸ ਸਰਾਭਾ ਨੇ ਕਿਹਾ ਕਿ ਇੱਥੋਂ ਸਿਖਲਾਈ ਲੈ ਕੇ ਜਾਣ ਵਾਲੇ ਪ੍ਰਾਈਵੇਟ ਅਤੇ ਜਨਤਕ ਅਦਾਰਿਆਂ ਵਿੱਚ ਆਪਣੀ ਸੇਵਾ ਨਿਭਾਉਣ ਦੇ ਯੋਗ ਹੋ ਜਾਂਦੇ ਹਨ।