ਮੁੜ ਏਸੀਪੀ ਰਾਠੌਰ ਦੀ ਭੂਮਿਕਾ ਕਰਨਾ ਚਾਹਵਾਂਗਾ : ਆਮਿਰ ਖਾਨ
ਮੁੰਬਈ : ਸਰਫ਼ਰੋਸ਼ ਫਿਲਮ ਰਾਹੀਂ ਲੱਖਾਂ ਲੋਕਾਂ ਵਿਚ ਛਾਏ ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਦਾ ਕਹਿਣਾ ਹੈ ਕਿ ਉਹ ਫਿਲਮ ‘ਸਰਫਰੋਸ਼’ ਦੇ ਸੀਕਵਲ ‘ਚ ਇਕ ਵਾਰ ਫਿਰ ਆਪਣੇ ਦਮਦਾਰ ਕਿਰਦਾਰ ਨੂੰ ਨਿਭਾਉਣਾ ਚਾਹੁੰਦੇ ਹਨ। 1999 ‘ਚ ਨਿਰਦੇਸ਼ਕ ਜਾਨ ਮੈਥਿਊ ਮੈਥਨ ਦੀ ਫਿਲਮ ‘ਚ ਆਮਿਰ ਨੇ ਅੱਤਵਾਦ ‘ਤੇ ਕਾਬੂ ਪਾਉਣ ਵਾਲੇ ਪੁਲਸ ਅਧਿਕਾਰੀ ਅਜੇ ਸਿੰਘ ਰਾਠੌੜ ਦਾ ਕਿਰਦਾਰ ਨਿਭਾਇਆ ਸੀ।
ਹੁਣ ਇਸ ਫਿਲਮ ਦਾ ਸੀਕੁਅਲ ਤਿਆਰ ਹੋਣ ਦੀਆਂ ਖ਼ਬਰਾਂ ਹਨ। 19ਵੇਂ ਮੁੰਬਈ ਫਿਲਮ ਫੈਸਟੀਵਲ ਮੌਕੇ ਆਮਿਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਇਕ ਵਾਰ ਫਿਰ ਏ.ਸੀ.ਪੀ. ਰਾਠੌੜ ਦਾ ਕਿਰਦਾਰ ਨਿਭਾਉਣਾ ਪਸੰਦ ਕਰੇਗਾ। ਜਿਕਰਯੋਗ ਹੈ ਕਿ ਆਮਿਰ ਦੀ ਪ੍ਰੋਡਕਸ਼ਨ ਹੇਠ ਬਣੀ ‘ਸੀਕ੍ਰੇਟ ਸੁਪਰਸਟਾਰ’ ‘ਚ 19 ਅਕਤੂਬਰ ਨੂੰ ਵੱਡੇ ਪਰਦੇ ‘ਤੇ ਰਿਲੀਜ਼ ਹੋਵੇਗੀ।